ਡੇਰਾਬੱਸੀ ਦੇ ਆਯੁਰਵੇਦਿਕ ਹਸਪਤਾਲ ‘ਚ ਲੱਗੀ ਅੱਗ, ਸਾਰੇ ਮਰੀਜ਼ ਸੁਰੱਖਿਅਤ ਬਚਾਏ ਗਏ

ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ਦੇ ਪਿੰਡ ਦੇਵੀਨਗਰ ‘ਚ ਸਥਿਤ ਜੀਣਾ ਸਿੱਖੋ ਲਾਈਫਕੇਅਰ ਲਿਮਿਟੇਡ – ਆਯੁਰਵੇਦ ਪੰਚਕਰਮ ਹਸਪਤਾਲ ‘ਚ ਸ਼ੁੱਕਰਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਹਸਪਤਾਲ ਨਾਲ ਲੱਗਦੇ ਝਾੜੀਆਂ ਵਾਲੇ ਖੇਤਰ ਤੋਂ ਸ਼ੁਰੂ ਹੋਈ ਜੋ ਛੇਤੀ ਹੀ ਹਸਪਤਾਲ ਦੀ ਬਿਜਲੀ ਵਾਲੀ ਜਗ੍ਹਾ ਤੱਕ ਫੈਲ ਗਈ। ਮਾਮਲਾ ਦੇਖਦੇ ਹੋਏ ਹਸਪਤਾਲ ਦੇ ਇਨਚਾਰਜਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਦਾਅ-ਬੁਝਾਉ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਅੱਗ ਸ਼ਾਮ 5:30 ਵਜੇ ਦੇ ਕਰੀਬ ਲੱਗੀ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਡੇਰਾਬੱਸੀ ਤੋਂ ਦੋ ਅੱਗ ਬੁਝਾਉ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਨੂੰ ਰੋਕ ਲਿਆ ਗਿਆ ਪਰ ਇਸ ਨੇ ਹਸਪਤਾਲ ਦੀ ਬਾਹਰੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ।

ਹਸਪਤਾਲ ਪ੍ਰਬੰਧਨ ਅਨੁਸਾਰ ਕਿਸੇ ਵੀ ਮਰੀਜ਼ ਜਾਂ ਕਰਮਚਾਰੀ ਨੂੰ ਚੋਟ ਨਹੀਂ ਲੱਗੀ। ਅੱਗ ਦੇ ਕਾਰਨ ਦੀ ਜਾਂਚ ਜਾਰੀ ਹੈ, ਪਰ ਸ਼ੱਕ ਹੈ ਕਿ ਇਹ ਸ਼ਾਰਟ ਸਰਕਟ ਕਾਰਨ ਹੋ ਸਕਦੀ ਹੈ। ਹਸਪਤਾਲ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ‘ਚ ਐਸੀ ਘਟਨਾਵਾਂ ਤੋਂ ਬਚਾਅ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।

By Gurpreet Singh

Leave a Reply

Your email address will not be published. Required fields are marked *