ਕੈਨੇਡਾ ਜਾ ਕੇ ਬਦਲੇ ਵਹੁਟੀ ਦੇ ਰੰਗ! ਲੱਖਾਂ ਰੁਪਏ ਲਗਾ ਕੇ ਪਛਤਾਉਂਦਾ ਰਹਿ ਗਿਆ ਪਰਿਵਾਰ

ਗੁਰਦਾਸਪੁਰ –ਕੰਟਰੈਕਟ ਬੇਸ ’ਤੇ ਵਿਆਹ ਕਰਨ ਤੋਂ ਬਾਅਦ 24,58,100 ਰੁਪਏ ਖਰਚ ਕਰਕੇ ਇਕ ਕੁੜੀ ਨੂੰ ਕੈਨੇਡਾ ਭੇਜਣ ਅਤੇ ਬਾਅਦ ’ਚ ਕੁੜੀ ਵੱਲੋਂ ਮੁੰਡੇ ਨੂੰ ਵਿਦੇਸ਼ ਨਾ ਬੁਲਾਉਣ ਅਤੇ ਨਾ ਹੀ ਕੋਈ ਵੀਜ਼ਾ ਅਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਹਨੂੰਵਾਨ ਪੁਲਸ ਨੇ ਕੁੜੀ ਉਸ ਦੇ ਭਰਾ ਤੇ ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਹਰਪ੍ਰੀਤਮ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਭਿੱਟੇਵੱਡ ਨੇ ਐੱਸ.ਪੀ ਹੈੱਡਕੁਆਰਟਰ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਮੁੰਡੇ ਰੋਬਨਪ੍ਰੀਤ ਸਿੰਘ ਦਾ ਵਿਆਹ 24-3-2022 ਨੂੰ ਕੋਮਲਪ੍ਰੀਤ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਰਾਊਵਾਲ ਨਾਲ ਕੰਟਰੈਕਟ ਬੇਸ ’ਤੇ ਹੋਇਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਉਸ ਦਾ ਮੁੰਡਾ ਰੋਬਨਪ੍ਰੀਤ ਸਿੰਘ ਕੁੜੀ ਕੋਮਲਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਲਈ ਪੈਸੇ ਖਰਚ ਕਰੇਗਾ ਅਤੇ ਕੋਮਲਪ੍ਰੀਤ ਕੌਰ ਵਿਦੇਸ਼ ਜਾ ਕੇ ਰੋਬਨਪ੍ਰੀਤ ਸਿੰਘ ਦੇ ਵੀਜ਼ੇ ਦਾ ਪ੍ਰਬੰਧ ਕਰੇਗੀ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਦਈ ਵੱਲੋਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਕੋਮਲਪ੍ਰੀਤ ਕੌਰ ਨੂੰ 24,58,100 ਰੁਪਏ ਖਰਚ ਕਰਕੇ ਵਿਦੇਸ਼ ਕੈਨੇਡਾ ਭੇਜ ਦਿੱਤਾ ਸੀ, ਪਰ ਕੋਮਲਪ੍ਰੀਤ ਕੌਰ ਵਿਦੇਸ਼ ਜਾ ਕੇ ਆਪਣੇ ਕੀਤੇ ਹੋਏ ਵਾਅਦੇ ਤੋਂ ਮੁਕਰ ਗਈ ਅਤੇ ਮੁਦਈ ਨੇ ਮੁੰਡੇ ਨੂੰ ਵਿਦੇਸ਼ ਨਹੀਂ ਬੁਲਾਇਆ ਅਤੇ ਨਾ ਹੀ ਕੋਈ ਵੀਜ਼ਾ ਅਪਲਾਈ ਕੀਤਾ ਹੈ।     ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਪਾਏ ਗਏ ਬਲਵੰਤ ਸਿੰਘ ਪੁੱਤਰ ਦਰਸ਼ਨ ਸਿੰਘ, ਉਸ ਦੀ ਕੁੜੀ ਕੋਮਲਪ੍ਰੀਤ ਕੌਰ ਅਤੇ ਗੁਰਬਖ਼ਸ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਆਨ ਰਾਊਵਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *