ਪਤੀ ਦੀ ਮੌਤ ਦੇ ਸਦਮੇ ‘ਚ ਪਤਨੀ ਨੇ ਵੀ ਤੋੜਿਆ ਦਮ, ਇੱਕੋ ਚੀਖਾ ‘ਚ ਹੋਇਆ ਦੋਵਾਂ ਦਾ ਸਸਕਾਰ

ਮੁਜ਼ੱਫਰਪੁਰ ਵਿੱਚ ਇੱਕ ਆਦਮੀ ਦੀ ਅਚਾਨਕ ਮੌਤ ਹੋ ਗਈ। ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ, ਉਸਦੀ ਪਤਨੀ ਦੀ ਵੀ ਸਦਮੇ ਨਾਲ ਮੌਤ ਹੋ ਗਈ। ਫਿਰ ਪਤੀ-ਪਤਨੀ ਦੋਵਾਂ ਦੀਆਂ ਅਰਥੀਆਂ ਇਕੱਠੀਆਂ ਉੱਠੀਆਂ ਅਤੇ ਇਕ ਹੀ ਚੀਖਾ ‘ਚ ਦੋਵਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। 

ਇਹ ਮਾਮਲਾ ਜ਼ਿਲ੍ਹੇ ਦੇ ਕੁਢਨੀ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਕਿਸ਼ੁਨਪੁਰ ਮਧੂਵਨ ਦਾ ਹੈ। ਮਧੂਵਨ ਪਿੰਡ ਦੇ ਵਸਨੀਕ ਕੈਲਾਸ਼ ਬੈਠਾ (55) ਅਤੇ ਉਸਦੀ ਪਤਨੀ ਗੁਜਰੀ ਦੇਵੀ (50) ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਇਕੱਠੇ ਜਿਉਣ-ਮਰਨ ਦੀ ਆਪਣੀ ਸਹੁੰ ਨੂੰ ਨਿਭਾਇਆ।

ਘਟਨਾ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਕੈਲਾਸ਼ ਬੈਠਾ ਦੀ ਸਿਹਤ ਸ਼ੁੱਕਰਵਾਰ ਦੇਰ ਰਾਤ ਅਚਾਨਕ ਵਿਗੜ ਗਈ। ਬਿਮਾਰ ਹੋਣ ‘ਤੇ ਸਥਾਨਕ ਲੋਕ ਉਸਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕੈਲਾਸ਼ ਬੈਠਾ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਪਤਨੀ ਗੁਜਰੀ ਦੇਵੀ ਵੀ ਬੇਹੋਸ਼ ਹੋ ਗਈ। ਜਲਦੀ ਵਿੱਚ ਉਸਨੂੰ ਵੀ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। 

ਜੋੜੇ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਫਿਰ ਪਿੰਡ ਵਾਲਿਆਂ ਨੇ ਦੋਵਾਂ ਲਈ ਇੱਕ ਸਾਂਝੀ ਅਰਥੀ ਤਿਆਰ ਕੀਤੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਪਿੰਡ ਵਾਸੀ ਅਜੈ ਠਾਕੁਰ ਨੇ ਕਿਹਾ ਹੈ ਕਿ ਉਸ ਦੀ ਪਤਨੀ, ਜੋ ਕੱਲ੍ਹ ਆਪਣੇ ਪਤੀ ਦੀ ਮੌਤ ਕਾਰਨ ਸਦਮੇ ਵਿੱਚ ਸੀ, ਦੀ ਵੀ ਅੱਜ ਸਿਰਫ਼ ਬਾਰਾਂ ਘੰਟੇ ਬਾਅਦ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਇਕੱਠੇ ਸ਼ਮਸ਼ਾਨਘਾਟ ਲਿਜਾਇਆ ਗਿਆ ਅਤੇ ਦੋਵਾਂ ਨੂੰ ਇੱਕੋ ਚੀਖਾ ‘ਤੇ ਰੱਖਿਆ ਗਿਆ ਅਤੇ ਫਿਰ ਦੋਵਾਂ ਦਾ ਇਕੱਠੇ ਸਸਕਾਰ ਕੀਤਾ ਗਿਆ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

By Rajeev Sharma

Leave a Reply

Your email address will not be published. Required fields are marked *