ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦੇ 49ਵੇਂ ਮੈਚ ‘ਚ ਅੱਜ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ‘ਚ ਚੇਨਈ ਦਾ ਸਾਹਮਣਾ ਪੰਜਾਬ ਨਾਲ ਹੋਵੇਗਾ। ਚੇਨਈ ਸੁਪਰ ਕਿੰਗਜ਼ ਪਲੇਅ ਆਫ ਦੀ ਦੌੜ ਵਿਚੋਂ ਲੱਗਭਗ ਬਾਹਰ ਹੋ ਚੁੱਕੀ ਹੈ ਪਰ ਉਹ ਪੰਜਾਬ ਕਿੰਗਜ਼ ਵਿਰੁੱਧ ਹੋਣ ਵਾਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰੇਗੀ। 5 ਵਾਰ ਦੀ ਚੈਂਪੀਅਨ ਚੇਨਈ ਲਈ ਇਹ ਸੈਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਉਹ 9 ਮੈਚਾਂ ਵਿਚੋਂ ਸਿਰਫ 2 ਜਿੱਤਾਂ ਦੇ ਨਾਲ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਹੈ। ਦੂਜੇ ਪਾਸੇ ਪੰਜਾਬ ਕਿੰਗਜ਼ 9 ਮੈਚਾਂ ਵਿਚੋਂ 5 ਜਿੱਤਾਂ ਦੇ ਨਾਲ 5ਵੇਂ ਸਥਾਨ ’ਤੇ ਹੈ ਤੇ ਉਹ ਲਗਾਤਾਰ ਹਾਰ ਤੋਂ ਨਿਰਾਸ਼ ਚੇਨਈ ਵਿਰੁੱਧ ਜਿੱਤ ਦਰਜ ਕਰ ਕੇ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ। ਚੇਨਈ ਲਈ ਸਭ ਤੋਂ ਨਿਰਾਸ਼ਾਜਨਕ ਗੱਲ ਲੰਬੇ ਸਮੇਂ ਤੋਂ ਉਸਦੇ ਗੜ੍ਹ ਮੰਨੇ ਜਾਣ ਵਾਲੇ ਚੇਪਾਕ ਵਿਚ ਘਰੇਲੂ ਹਾਲਾਤ ਨਾਲ ਤਾਲਮੇਲ ਬਿਠਾਉਣ ਵਿਚ ਅਸਫਲ ਰਹਿਣਾ ਹੈ। ਪੰਜਾਬ ਨੇ ਟਾਸ ਜਿੱਤ ਗੇਂਦਬਾਜ਼ੀ ਦਾ ਫੈਸਲਾ ਕੀਤਾ
ਚੇਨਈ ਦੀ ਟੀਮ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਧੁੰਦਲੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਟੂਰਨਾਮੈਂਟ ਦੀ ਆਪਣੀ ਤੀਜੀ ਜਿੱਤ ਦਰਜ ਕਰਨ ਲਈ ਬੇਤਾਬ ਹੋਵੇਗੀ। ਇੱਥੋਂ ਤੱਕ ਕਿ ਮਹਿੰਦਰ ਸਿੰਘ ਧੋਨੀ ਵਰਗਾ ਚਮਤਕਾਰੀ ਖਿਡਾਰੀ ਵੀ ਕੂਹਣੀ ਦੀ ਸੱਟ ਕਾਰਨ ਬਾਹਰ ਹੋਣ ਵਾਲੇ ਰਿਤੂਰਾਜ ਗਾਇਕਵਾੜ ਤੋਂ ਕਪਤਾਨੀ ਸੰਭਾਲਣ ਤੋਂ ਬਾਅਦ ਟੀਮ ਵਿਚ ਜੋਸ਼ ਭਰਨ ਵਿਚ ਅਸਫਲ ਰਿਹਾ ਹੈ। ਧੋਨੀ ਨੇ ਸਵੀਕਾਰ ਕੀਤਾ ਕਿ ਚੇਨਈ ਦੀ ਟੀਮ ਅਜੇ ਤੱਕ ਸਹੀ ਸੁਮੇਲ ਤਿਆਰ ਕਰਨ ਵਿਚ ਅਸਫਲ ਰਹੀ ਹੈ।
ਚੇਨਈ XII:
ਸ਼ੇਖ ਰਸ਼ੀਦ, ਆਯੂਸ਼ ਮਹਾਤਰੇ, ਸੈਮ ਕੁਰਾਨ, ਰਵਿੰਦਰ ਜਡੇਜਾ, ਡੀਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਦੀਪਕ ਹੁੱਡਾ, ਐਮਐਸ ਧੋਨੀ(ਕਪਤਾਨ/ ਵਿਕਟਕੀਪਰ), ਨੂਰ ਅਹਿਮਦ, ਖਲੀਲ ਅਹਿਮਦ, ਮਤੀਸ਼ਾ ਪਥੀਰਾਨਾ
ਪੰਜਾਬ XII:
ਪ੍ਰਿਯਾਂਸ਼ ਆਰੀਆ, ਸ਼੍ਰੇਅਸ ਅਈਅਰ (ਕਪਤਾਨ), ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਹਰਪ੍ਰੀਤ ਬਰਾੜ, ਮਾਰਕੋ ਜੈਨਸਨ, ਅਜ਼ਮਤੁੱਲਾ ਉਮਰਜ਼ਈ, ਸੂਰਯਾਂਸ਼ ਸ਼ੈਡਗੇ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ