ਰਾਸ਼ਟਰਪਤੀ ਮੁਰਮੂ ਨੇ ਗੋਆ ਚ ਮਚੀ ਭਾਜੜ ”ਚ ਲੋਕਾਂ ਦੀ ਮੌਤ ਤੇ ਜਤਾਇਆ ਦੁੱਖ਼

ਨੈਸ਼ਨਲ ਟਾਈਮਜ਼ ਬਿਊਰੋ :- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨੀਵਾਰ ਨੂੰ ਗੋਆ ਵਿਚ ਮਚੀ ਭਾਜੜ ‘ਚ ਲੋਕਾਂ ਦੀ ਮੌਤ ‘ਤੇ ਦੁੱਖ਼ ਜ਼ਾਹਰ ਕੀਤਾ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਉੱਤਰੀ ਗੋਆ ਸਥਿਤ ਇਕ ਮੰਦਰ ਵਿਚ ਸ਼ਨੀਵਾਰ ਤੜਕੇ ਇਕ ਉਤਸਵ ਦੌਰਾਨ ਭਾਜੜ ਮਚਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਣਜੀ ਤੋਂ ਕਰੀਬ 40 ਕਿਲੋਮੀਟਰ ਦੂਰ ਸ਼ਿਰਗਾਂਵ ਦੇ ਸ਼੍ਰੀ ਲਈਰਾਈ ਦੇਵੀ ਮੰਦਰ ਵਿਚ ਤੜਕੇ ਕਰੀਬ 3 ਵਜੇ ਵਾਪਰੀ। 

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ ਕਿ ਗੋਆ ਦੇ ਸ਼ਿਰਗਾਂਵ ਵਿਚ ਭਾਜੜ ਦੀ ਬਦਕਿਸਮਤੀ ਘਟਨਾ ਬਾਰੇ ਜਾਣ ਕੇ ਦੁੱਖ ਹੋਇਆ। ਇਸ ਘਟਨਾ ਵਿਚ ਕਈ ਲੋਕਾਂ ਦੀ ਜਾਨ ਚੱਲੀ ਗਈ। ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦੀ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹਾਂ।

By Rajeev Sharma

Leave a Reply

Your email address will not be published. Required fields are marked *