ਗੁਰਦਾਸਪੁਰ ‘ਚ ਕੱਲ੍ਹ ਵੀ ਸਕੂਲ ਰਹਿਣਗੇ ਬੰਦ

ਗੁਰਦਾਸਪੁਰ –ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਸਬੰਧੀ ਹੋਏ ਐਲਾਨ ਦੇ ਬਾਵਜੂਦ ਅਤਿਆਤ ਵਰਤਣ ਲਈ ਸਰਕਾਰ ਵੱਲੋਂ ਕਈ ਨਵੇਂ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਡਿਪਟੀ ਕਮਿਸ਼ਨਰ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਹੈ।

 ਇਸ ਤਹਿਤ ਜਿੱਥੇ ਰਾਤ ਸਮੇਂ ਬਲੈਕ ਆਊਟ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਉਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਸ਼ਾਮ 5:30 ਵਜੇ ਦੇ ਕਰੀਬ ਜਾਰੀ ਕੀਤੀ ਗਈ ਐਡਵਾਈਜਰੀ ਵਿੱਚ ਕਿਹਾ ਗਿਆ ਹੈ ਗੁਰਦਾਸਪੁਰ ਵਿੱਚ ਕੱਲ 12 ਮਈ ਨੂੰ ਸਾਰੇ ਸਕੂਲ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਸ਼ਾਂਤ ਰਹਿਣ ਅਤੇ 8 ਵਜੇ ਹੀ ਲਾਈਟਾਂ ਬੰਦ ਕਰ ਦੇਣ।

 ਇਸ ਐਡਵਾਈਜਰੀ ਵਿੱਚ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਸਾਰੀ ਸਥਿਤੀ ਕੰਟਰੋਲ ਵਿੱਚ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਵਿੱਚ ਕੱਲ 12 ਮਈ ਨੂੰ ਸਾਰੇ ਸਕੂਲ ਬੰਦ ਰਹਿਣਗੇ।

By Gurpreet Singh

Leave a Reply

Your email address will not be published. Required fields are marked *