ਭਾਰਤ-ਪਾਕਿ ਵਿਚਾਲੇ ਸੀਜ਼ਫਾਇਰ ਤੋਂ ਬਾਅਦ ਪੰਜਾਬ ਪੁਲਸ ਨੇ ਜਾਰੀ ਕੀਤਾ ਅਲਰਟ

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ : ਭਾਰਤ-ਪਾਕਿਸਤਾਨ ਵਿਚਾਲੇ ਬਣੇ ਜੰਗ ਦੇ ਮਾਹੌਲ ਤੋਂ ਬਾਅਦ ਭਾਵੇਂ ਸੀਜ਼ਫਾਇਰ ਹੋ ਗਿਆ ਹੈ ਅਤੇ ਦੋਵਾਂ ਦੇਸ਼ਾਂ ਨੇ ਗੋਲੀਬਾਰੀ ਅਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਪਰ ਹੁਣ ਪੰਜਾਬ ਪੁਲਸ ਨੇ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਸਾਈਬਰ ਅਟੈਕ ਨੂੰ ਲੈ ਕੇ ਕੀਤਾ ਗਿਆ ਹੈ। ਦਰਅਸਲ ਪੰਜਾਬ ਪੁਲਸ ਨੇ ਟਵਿੱਟਰ ‘ਤੇ ਕਿਹਾ ਹੈ ਕਿ ‘ਸਾਈਬਰ ਅਲਰਟ: ਪਾਕਿਸਤਾਨ ਆਧਾਰਿਤ ਮਾਲਵੇਅਰ ਖ਼ਤਰਾ’। “Dance of the Hillary” ਨਾਂ ਵਾਲਾ ਇਕ ਖ਼ਤਰਨਾਕ ਮਾਲਵੇਅਰ ਪਾਕਿਸਤਾਨ ਆਧਾਰਤ ਹੈਕਰਾਂ ਵੱਲੋਂ ਭਾਰਤੀ ਯੂਜ਼ਰਾਂ ਨੂੰ ਵਟਸਐਪ, ਫੇਸਬੁੱਕ ਅਤੇ ਈ-ਮੇਲ ਰਾਹੀਂ ਭੇਜਿਆ ਜਾ ਰਿਹਾ ਹੈ।

ਪੰਜਾਬ ਪੁਲਸ ਨੇ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੋਰੀ ਕਰ ਸਕਦਾ ਹੈ ਅਤੇ ਤੁਹਾਡੀ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਲਿਹਾਜ਼ਾ ਕਿਸੇ ਵੀ ਤਰ੍ਹਾਂ ਦੇ ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ ‘ਤੇ ਕਦੇ ਵੀ ਕਲਿਕ ਨਾ ਕਰੋ।

By Gurpreet Singh

Leave a Reply

Your email address will not be published. Required fields are marked *