Blackout ਦੌਰਾਨ ਚੋਰਾਂ ਦਾ ਗਿਰੋਹ ਸਰਗਰਮ, ਰਾਤ ​​ਨੂੰ ਖਾਲੀ ਘਰਾਂ ਨੂੰ ਬਣਾ ਰਹੇ ਨਿਸ਼ਾਨਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਬਲੈਕਆਊਟ ਦੌਰਾਨ ਚੋਰਾਂ ਦਾ ਗਿਰੋਹ ਵੀ ਸਰਗਰਮ ਹੋ ਗਿਆ ਹੈ। ਇੰਦਰਾ ਕਲੋਨੀ ਜ਼ੀਰੋ ਨੰਬਰ ਲੇਨ ਨੇੜੇ ਨਿਊ ਬੈਂਕ ਕਲੋਨੀ ਵਿੱਚ ਇੱਕ ਬੰਦ ਘਰ ਵਿੱਚ ਚੋਰਾਂ ਨੇ ਖਿੜਕੀ ਤੋੜ ਕੇ 40,000 ਰੁਪਏ ਦੀ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਘਰ ਦਾ ਮਾਲਕ ਬੂਟੀ ਲਾਲ ਧੀਮਾਨ ਅਮਰੀਕਾ ਵਿੱਚ ਰਹਿੰਦੀ ਆਪਣੀ ਧੀ ਕੋਲ ਗਿਆ ਹੋਈ ਹੈ। ਨੇੜੇ ਰਹਿਣ ਵਾਲੇ ਲੋਕਾਂ ਦੇ ਅਨੁਸਾਰ, ਬਲੈਕਆਊਟ ਕਾਰਨ ਘਰ ਦੀਆਂ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਬੰਦ ਰੱਖੇ ਗਏ ਸਨ।

ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਉਸਦਾ ਰਿਸ਼ਤੇਦਾਰ ਘਰ ਪਹੁੰਚਿਆ ਅਤੇ ਤਾਲਾ ਖੋਲ੍ਹਣ ‘ਤੇ ਦੇਖਿਆ ਕਿ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ।ਚੋਰਾਂ ਨੇ ਅਲਮਾਰੀ ਦੇ ਤਾਲੇ ਤੋੜ ਕੇ 40,000 ਰੁਪਏ ਦੀ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਚੋਰਾਂ ਨੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕੀਤੀ ਸੀ। ਲੋਕਾਂ ਨੇ ਦੱਸਿਆ ਕਿ ਬੂਟੀ ਲਾਲ ਧੀਮਾਨ ਦਾ ਪੁੱਤਰ ਦੁਬਈ ਵਿੱਚ ਰਹਿੰਦਾ ਹੈ ਅਤੇ ਧੀ ਅਮਰੀਕਾ ਵਿੱਚ ਹੈ। ਬੂਟੀ ਲਾਲ ਅਮਰੀਕਾ ਆਪਣੀ ਧੀ ਕੋਲ ਗਿਆ ਹੈ ਅਤੇ ਉਸਦਾ ਘਰ ਬੰਦ ਪਾਇਆ ਹੋਇਆ ਸੀ।

By Gurpreet Singh

Leave a Reply

Your email address will not be published. Required fields are marked *