ਵੱਡੀ ਖ਼ਬਰ: ਪੰਜਾਬ ‘ਚ ਉੱਘੇ ਕਬੱਡੀ ਖਿਡਾਰੀ ਦੀ ਮੌਤ

ਨਿਹਾਲ ਸਿੰਘ ਵਾਲਾ- ਨਿਹਾਲ ਸਿੰਘ ਵਾਲਾ-ਬਾਘਾ ਪੁਰਾਣਾ ਰੋਡ ‘ਤੇ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਐੱਨ.ਐੱਚ. 254 ‘ਤੇ ਅਧੂਰੀ ਪਈ ਪੁਲੀ ਤੇ ਕੰਪਨੀ ਦੇ ਠੇਕੇਦਾਰਾਂ ਦੀ ਗਲਤੀ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਉੱਘੇ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਦੋ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਖੋਟੇ ਵਿਖੇ ਧਰਨਾ ਲਗਾ ਕੇ ਸੜਕ ਦੀ ਉਸਾਰੀ ਕਰ ਰਹੀ ਕੰਪਨੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕੰਪਨੀ ‘ਤੇ ਉਸ ਦੇ ਠੇਕੇਦਾਰ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। 

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਰੋਂਤਾ ਜੋ ਕਿ ਰਾਤ ਸਮੇਂ ਬਾਘਾ ਪੁਰਾਣਾ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਕਿ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਸੜਕ ਦੀ ਅਧੂਰੀ ਪੁਲੀ ਜਿਸ ‘ਤੇ ਕੋਈ ਰਿਫਲੈਕਟਰ ਜਾਂ ਸਿਗਨਲ ਆਦਿ ਨਹੀਂ ਸੀ ਲਗਾਇਆ ਹੋਇਆ ਅਤੇ ਕਬੱਡੀ ਖਿਡਾਰੀ ਸੁਰਜੀਤ ਸਿੰਘ ਦੀ ਗੱਡੀ ਉਕਤ ਪੁਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਸਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਦੂਸਰਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮ੍ਰਿਤ‌ਕ ਸੁਰਜੀਤ ਸਿੰਘ ਦਾ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਇਸ ਘਟਨਾ ਤੋਂ ਬਾਅਦ ਪਿੰਡ ਖੋਟੇ ਅਤੇ ਪਿੰਡ ਰੌਤਾ ਦੇ ਲੋਕਾਂ ਵੱਲੋਂ ਘਟਨਾ ਵਾਲੀ ਸਥਾਨ ‘ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ । ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ।

ਧਰਨਾਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਉਸਾਰੀ ਅਧੀਨ ਐੱਨ ਐੱਚ 254 ਤੇ ਪਿੰਡ ਖੋਟੇ ਵਿਖੇ ਜੋ ਪੁਲੀ ਬਣਾਈ ਜਾ ਰਹੀ ਹੈ ਇਸ ਪੁਲੀ ਦਾ ਇੱਕ ਪਾਸਾ ਕੰਪਲੀਟ ਅਤੇ ਦੂਸਰਾ ਪਾਸਾ ਅਧੂਰਾ ਹੈ ਪਰ ਇਸ ਅਧੂਰੀ ਪੁਲੀ ‘ਤੇ ਰਾਤ ਸਮੇਂ ਠੇਕੇਦਾਰ ਵੱਲੋਂ ਕੋਈ ਰਿਫਲੈਕਟਰ ਜਾਂ ਸਿਗਨਲ ਨਹੀਂ ਲਗਾਇਆ ਗਿਆ। ਜਿਸ ਕਾਰਨ ਹਨੇਰੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ। ਲੋਕਾਂ ਦੱਸਿਆ ਕਿ ਪਹਿਲਾਂ ਵੀ ਇਸ ਅਧੂਰੀ  ਪੁਲੀ ‘ਤੇ ਹਾਦਸੇ ਵਾਪਰ ਚੁੱਕੇ ਹਨ ਪਰ ਸੜਕ ਬਣਾ ਰਹੀ ਕੰਪਨੀ ਅਤੇ ਉਸ ਦੇ ਠੇਕੇਦਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ । ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਸੜਕ ਤੋਂ ਪਿੰਡ ਖੋਟੇ ਦੇ ਸਕੂਲ ਦੇ ਬੱਚੇ ਵੀ ਲੰਘਦੇ ਹਨ ਜੋ ਕਿ ਕਿਸੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸੜਕ ਬਣਾ ਰਹੀ ਕੰਪਨੀ ਉਸ ਦੇ ਠੇਕੇਦਾਰ ‘ਤੇ ਪਰਚਾ ਦਰਜ ਕੀਤਾ ਜਾਵੇ ਅਤੇ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

By Gurpreet Singh

Leave a Reply

Your email address will not be published. Required fields are marked *