ਲੁਧਿਆਣਾ: ਲੁਧਿਆਣਾ ਦੇ ਸਭ ਤੋਂ ਪੋਸ਼ ਇਲਾਕੇ ਸਰਾਭਾ ਨਗਰ ਵਿਚ ਚੋਰਾਂ ਦੇ ਹੌਂਸਲੇ ਬਹੁਤ ਬੁਲੰਦ ਹਨ। ਬੀਤੀ ਰਾਤ, ਸ੍ਰੀ ਗੁਰਦੁਆਰਾ ਸਾਹਿਬ ਦੇ ਸਾਹਮਣੇ, ਡੀ ਬਲਾਕ ਵਿਚ ਸਥਿਤ ਇਕ ਕੱਪੜਿਆਂ ਦੀ ਦੁਕਾਨ, ਤਨਮ ਸਟੂਡੀਓ ਦੇ ਬਾਹਰ, ਇਕ ਚੋਰ ਸ਼ੋਅਰੂਮ ਦੇ ਬਾਹਰ ਲਗਾਏ ਗਏ ਏਅਰ ਕੰਡੀਸ਼ਨਰ ਦੇ ਸਪਲਿਟ ਯੂਨਿਟ ਨੂੰ ਉਖਾੜ ਕੇ ਆਪਣੀ ਬਾਈਕ ‘ਤੇ ਰੱਖ ਕੇ ਲੈ ਗਿਆ।
ਜਾਣਕਾਰੀ ਦਿੰਦੇ ਹੋਏ ਸਟੋਰ ਮਾਲਕ ਜੋਤੀ ਪੁਰੀ ਨੇ ਕਿਹਾ ਕਿ ਅਸੀਂ ਕੱਲ੍ਹ ਸੋਮਵਾਰ ਸ਼ਾਮ 7 ਵਜੇ ਸਟੋਰ ਬੰਦ ਕਰਕੇ ਚਲੇ ਗਏ ਸੀ। ਉਸਨੇ ਦੱਸਿਆ ਕਿ ਸਵੇਰੇ ਸਾਡੇ ਸਟੋਰ ਦੇ ਨਾਲ ਦਿਆ ਨੇ ਸਾਨੂੰ ਫ਼ੋਨ ‘ਤੇ ਸੂਚਿਤ ਕੀਤਾ ਕਿ ਤੁਹਾਡੇ ਸਟੋਰ ਦਾ ਬਾਹਰੀ ਸਪਲਿਟ ਯੂਨਿਟ ਚੋਰੀ ਹੋ ਗਿਆ ਹੈ, ਇਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਏਸੀ ਦਾ ਬਾਹਰੀ ਸਪਲਿਟ ਯੂਨਿਟ ਗਾਇਬ ਸੀ, ਜਿਸ ਤੋਂ ਬਾਅਦ ਜਦੋਂ ਅਸੀਂ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇੱਕ ਵਿਅਕਤੀ ਮੋਟਰਸਾਈਕਲ ‘ਤੇ ਆਇਆ ਅਤੇ ਨਿਡਰ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ ਅਤੇ ਸਪਲਿਟ ਯੂਨਿਟ ਨੂੰ ਮੋਟਰਸਾਈਕਲ ‘ਤੇ ਰੱਖ ਕੇ ਲੈ ਗਿਆ। ਉਨ੍ਹਾਂ ਲੁਧਿਆਣਾ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਨਿਡਰ ਹੋ ਕੇ ਸਾਮਾਨ ਚੋਰੀ ਕਰ ਰਹੇ ਹਨ । ਉਨ੍ਹਾਂ ਵਿਰੁੱਧ ਕੁਝ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।