ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਵੈਭਵ ਸੂਰਯਾਵੰਸ਼ੀ ਨੂੰ ਮਿਲੀ ਥਾਂ, ਆਯੁਸ਼ ਮਹਾਤਰੇ ਬਣਿਆ ਕਪਤਾਨ

ਨੈਸ਼ਨਲ ਟਾਈਮਜ਼ ਬਿਊਰੋ :-ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਜੂਨ ਵਿੱਚ ਇੰਗਲੈਂਡ ਦੌਰੇ ‘ਤੇ ਜਾਵੇਗੀ। ਇਸੇ ਮਹੀਨੇ ਭਾਰਤ ਦੀ ਅੰਡਰ-19 ਟੀਮ ਵੀ ਇੰਗਲੈਂਡ ਦਾ ਦੌਰਾ ਕਰੇਗੀ। ਇਸ ਲਈ ਬੀਸੀਸੀਆਈ ਵੱਲੋਂ ਸਕੁਆਡ ਦਾ ਐਲਾਨ ਕਰ ਦਿੱਤਾ ਗਿਆ ਹੈ। IPL 2025 ਵਿੱਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡ ਚੁੱਕੇ ਆਯੁਸ਼ ਮਹਾਤਰੇ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਟੀਮ ਵਿੱਚ 14 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ IPL ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਖੇਡੇ ਸਨ। ਉਸਨੇ 35 ਗੇਂਦਾਂ ‘ਚ ਸੈਂਚਰੀ ਜੜ ਕੇ ਸੁਰਖੀਆਂ ਬਟੋਰੀਆਂ ਸਨ। ਇਹ IPL ਇਤਿਹਾਸ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਤੇਜ਼ ਸੈਂਚਰੀ ਹੈ।

ਬੀਸੀਸੀਆਈ ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ, “ਜੂਨੀਅਰ ਚੋਣ ਸਮਿਤੀ ਨੇ 24 ਜੂਨ ਤੋਂ 23 ਜੁਲਾਈ 2025 ਤੱਕ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ ਅੰਡਰ-19 ਟੀਮ ਦੀ ਚੋਣ ਕੀਤੀ ਹੈ। ਇਸ ਦੌਰੇ ਵਿੱਚ 50 ਓਵਰਾਂ ਦਾ ਇਕ ਅਭਿਆਸ ਮੈਚ, ਪੰਜ ਮੈਚਾਂ ਦੀ ਇੱਕਦਿਵਸੀ ਸੀਰੀਜ਼ ਅਤੇ ਇੰਗਲੈਂਡ ਅੰਡਰ-19 ਵਿਰੁੱਧ ਦੋ ਮਲਟੀ-ਡੇ ਮੈਚ ਸ਼ਾਮਲ ਹਨ।”

ਇੰਗਲੈਂਡ ਦੌਰੇ ਲਈ ਭਾਰਤ ਦੀ ਅੰਡਰ-19 ਟੀਮ ਵਿੱਚ ਸ਼ਾਮਲ ਖਿਡਾਰੀ:

ਆਯੁਸ਼ ਮਹਾਤਰੇ (ਕਪਤਾਨ), ਵੈਭਵ ਸੂਰਯਾਵੰਸ਼ੀ, ਵਿਹਾਨ ਮਲਹੋਤਰਾ, ਮੋਲੱਯਰਾਜ ਸਿੰਘ ਚਾਵੜਾ, ਰਾਹੁਲ ਕੁਮਾਰ, ਅਭਿਗਿਆਨ ਕੁੰਡੂ (ਉਪ-ਕਪਤਾਨ ਤੇ ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰ ਐਸ ਅੰਬਰੀਸ਼, ਕਣਿਸ਼ਕ ਚੌਹਾਨ, ਖਿਲਾਨ ਪਟੇਲ, ਹੇਨਿਲ ਪਟੇਲ, ਯੁਧਾਜੀਤ ਗੁਹਾ, ਪ੍ਰਣਵ ਰਾਘਵੇਂਦ੍ਰ, ਮੋਹੰਮਦ ਐਨਾਨ, ਆਦਿਤਿਆ ਰਾਣਾ, ਅਨਮੋਲਜੀਤ ਸਿੰਘ।

ਸਟੈਂਡਬਾਈ ਖਿਡਾਰੀ: ਨਮਨ ਪੁਸ਼ਪਕ, ਡੀ ਦੀਪੇਸ਼, ਵੇਦਾਂਤ ਤ੍ਰਿਵੇਦੀ, ਵਿਕਲਪ ਤਿਵਾਰੀ, ਅਲੰਕ੍ਰਿਤ ਰਾਪੋਲ (ਵਿਕਟਕੀਪਰ)।

ਭਾਰਤ ਦੀ ਅੰਡਰ-19 ਟੀਮ ਦਾ ਇੰਗਲੈਂਡ ਦੌਰੇ ਲਈ ਸ਼ਡਿਊਲ:

ਮੰਗਲਵਾਰ, 24 ਜੂਨ – 50 ਓਵਰਾਂ ਦਾ ਵਾਰਮਅਪ ਮੈਚ

ਸ਼ੁੱਕਰਵਾਰ, 27 ਜੂਨ – ਪਹਿਲਾ ਵਨਡੇ

ਸੋਮਵਾਰ, 30 ਜੂਨ – ਦੂਜਾ ਵਨਡੇ

ਬੁੱਧਵਾਰ, 2 ਜੁਲਾਈ – ਤੀਜਾ ਵਨਡੇ

ਸ਼ਨੀਵਾਰ, 5 ਜੁਲਾਈ – ਚੌਥਾ ਵਨਡੇ

ਸੋਮਵਾਰ, 7 ਜੁਲਾਈ – ਪੰਜਵਾਂ ਵਨਡੇ

12 ਤੋਂ 15 ਜੁਲਾਈ – ਪਹਿਲਾ ਮਲਟੀ-ਡੇ ਮੈਚ

20 ਤੋਂ 23 ਜੁਲਾਈ – ਦੂਜਾ ਮਲਟੀ-ਡੇ ਮੈਚ

ਭਾਰਤ ਦੀ ਸੀਨੀਅਰ ਟੀਮ ਦਾ ਟੈਸਟ ਸਕੁਆਡ ਵੀ ਹੋਣ ਵਾਲਾ ਐਲਾਨ

ਭਾਰਤ ਦੀ ਮਰਦ ਸੀਨੀਅਰ ਕ੍ਰਿਕਟ ਟੀਮ ਵੀ ਇੰਗਲੈਂਡ ਦੌਰੇ ’ਤੇ ਜਾ ਰਹੀ ਹੈ, ਜਿੱਥੇ ਭਾਰਤ ਤੇ ਇੰਗਲੈਂਡ ਦਰਮਿਆਨ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਏਗੀ। ਬੀਸੀਸੀਆਈ ਜਲਦੀ ਹੀ ਇਸ ਟੀਮ ਦਾ ਵੀ ਐਲਾਨ ਕਰਨ ਵਾਲੀ ਹੈ। ਰੋਹਿਤ ਸ਼ਰਮਾ ਦੇ ਰਿਟਾਇਰਮੈਂਟ ਤੋਂ ਬਾਅਦ ਬੋਰਡ ਨਵੇਂ ਕਪਤਾਨ ਦੀ ਖੋਜ ’ਚ ਹੈ, ਜਿਸ ਲਈ ਸਭ ਤੋਂ ਅੱਗੇ ਨਾਮ ਜਸਪ੍ਰੀਤ ਬੁਮਰਾਹ ਅਤੇ ਸ਼ੁਭਮਨ ਗਿੱਲ ਦੇ ਆ ਰਹੇ ਹਨ। ਖ਼ਬਰ ਹੈ ਕਿ IPL 2025 ਦੇ ਪਲੇਆਫ਼ ਮੈਚਾਂ ਤੋਂ ਪਹਿਲਾਂ ਹੀ BCCI ਟੀਮ ਦਾ ਐਲਾਨ ਕਰ ਸਕਦੀ ਹੈ।

By Rajeev Sharma

Leave a Reply

Your email address will not be published. Required fields are marked *