ਨੈਸ਼ਨਲ ਟਾਈਮਜ਼ ਬਿਊਰੋ :- ਨਸ਼ਾ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ ਹੋਏ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। 11 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਭੋਲਾ ਨੂੰ ਹਾਈਕੋਰਟ ਨੇ ਜਮਾਨਤ ‘ਤੇ ਰਿਹਾਈ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਇੱਕ-ਦੋ ਦਿਨਾਂ ਵਿੱਚ ਉਹ ਬਠਿੰਡਾ ਜੇਲ ਤੋਂ ਰਿਹਾ ਹੋ ਕੇ ਆਪਣੇ ਜੱਦੀ ਪਿੰਡ ਰਾਏਕੇ ਕਲਾਂ (ਜ਼ਿਲਾ ਮੋਗਾ) ਵਾਪਸ ਪਰਤ ਆਵੇਗਾ।
ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਆਉਣ ਤੋਂ ਪਹਿਲਾਂ ਘਰ ਦੀ ਸਫਾਈ ਸਤਕਾਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰਿਵਾਰ ਨੇ ਘਰ ਦੀ ਰੰਗ-ਸਫਾਈ, ਸਾਜ-ਸਜਾਵਟ ਕਰਕੇ ਇਹ ਜਤਾਇਆ ਕਿ ਉਹਨਾਂ ਲਈ ਇਹ ਮੋਮੈਂਟ ਕਿਸੇ ਨਵੇਂ ਜੀਵਨ ਜਨਮ ਲੈਣ ਵਰਗਾ ਹੈ। ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਜਦੋਂ ਭੋਲਾ ਜੇਲ੍ਹ ਗਿਆ ਤਾਂ ਪਰਿਵਾਰ ਉਜੜ ਗਿਆ ਸੀ। ਮਾਂ ਪਿਓ ਉਸਦੇ ਗਮ ‘ਚ ਦੁਨੀਆਂ ਛੱਡ ਗਏ, ਘਰ ਦੀ ਹਾਲਤ ਵੀ ਦਿਨੋ-ਦਿਨ ਖਰਾਬ ਹੁੰਦੀ ਗਈ ਪਰ ਹੁਣ ਸਾਡੇ ਲਈ ਵੱਡੀ ਖੁਸ਼ੀ ਦਾ ਲਮਹਾ ਹੈ।
ਜਗਦੀਸ਼ ਭੋਲਾ ਨੂੰ ਹਾਈਕੋਰਟ ਵੱਲੋਂ ਮਿਲੀ ਜਮਾਨਤ, ਪਰਿਵਾਰ ਨੂੰ ਚੜ੍ਹਿਆ ਚਾਅ, ਘਰ ਦੀ ਸਾਫ਼–ਸਫ਼ਾਈ ਕੀਤੀ ਸ਼ੁਰੂ
