4 ਪਿਸਟਲਾਂ ਅਤੇ ਅੱਧਾ ਕਿਲੋ ਹੈਰੋਇਨ ਸਮੇਤ 3 ਤਸਕਰ ਕੀਤੇ ਕਾਬੂ
ਖੁਫੀਆ ਜਾਣਕਾਰੀ ਦੇ ਆਧਾਰ ਪਰ ਉਪਰੇਸ਼ਨ ਨੂੰ ਦਿੱਤਾ ਗਿਆ ਅੰਜਾਮ
ਨੈਸ਼ਨਲ ਟਾਈਮਜ਼ ਬਿਊਰੋ :- ਏ.ਐਨ.ਟੀ.ਐਫ. ਬਾਰਡਰ ਰੇਂਜ ਦੀ ਟੀਮ ਵੱਲੋਂ ਮਨਿੰਦਰਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਬੱਦੋਵਾਲ, ਥਾਣਾ ਫਤਿਹਗੜ੍ਹ ਚੂੜੀਆ, ਜਿਲ੍ਹਾ ਗੁਰਦਾਸਪੁਰ, ਪੀਟਰ ਪੁੱਤਰ ਤਾਰੀ ਮਸੀਹ ਵਾਸੀ ਪਿੰਡ ਧਰਮਕੋਟ ਰੰਧਾਵਾ, ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਅਤੇ ਲਵਜੀਤ ਸਿੰਘ ਉਰਫ ਰਾਜਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਧਰਮਕੋਟ ਰੰਧਾਵਾ, ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਸਲੇ ਦੀ ਖੋਪ ਬ੍ਰਾਮਦ ਕੀਤੀ ਗਈ।
ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਯੂਰਪ ਵਿੱਚ ਰਹਿੰਦੇ ਸਮੱਗਲਰਾਂ ਨਾਲ ਮਿਲ ਕੇ ਪਾਕਿਸਤਾਨੀ ਨਸ਼ਾ ਤਸਕਰ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ।
ਹੈਰੋਇਨ ਮੰਗਵਾ ਕੇ ਪਾਸਿਕਤਾਨੀ ਨਸ਼ਾ ਤਸਕਰ ਦੇ ਕਹਿਣ ਤੇ ਅੱਗੇ ਸਪਲਾਈ ਕਰਦੇ ਸੀ।
ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਦੌਰਾਨੇ ਤਫਤੀਸ਼ ਸਾਹਮਣੇ ਆਏ ਤੱਥਾਂ ਦੇ ਆਧਾਰ ਪਰ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਨਸ਼ਾ ਤਸਕਰੀ ਦੀ ਚੇਨ ਨੂੰ ਤੋੜਣ ਵਾਸਤੇ ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਦੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ-ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ।
27.05.2025, 21-C, 25, 29 NDPS Act, 25 Arms Act घाटा ਏ.ਐਨ.ਟੀ.ਐਫ., ਐਸ.ਏ.ਐਸ ਨਗਰ
ਬ੍ਰਾਮਦਗੀ :-
. 521 ਗ੍ਰਾਮ ਹੈਰੋਇਨ
04 pistol Px5 Storm 30 Bore
07 ਮੈਗਜੀਨ
55 ਰੌਂਦ
02 ਮੋਟਰਸਾਈਕਲ
ਮਨਿੰਦਰਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਬੱਦੋਵਾਲ, ਥਾਣਾ ਫਤਿਹਗੜ੍ਹ ਚੂੜੀਆ, ਜਿਲ੍ਹਾ ਗੁਰਦਾਸਪੁਰ। ਉਮਰ ਕਰੀਬ 26 ਸਾਲ (ਵਿਦੇਸ਼ ਸਾਊਦੀ ਅਰਬ ਅਤੇ ਕਤਰ ਵਿਖੇ ਗਿਆ ਸੀ ਅਤੇ ਵਾਪਸ ਆਉਣ ਉਪਰੰਤ ਹੁਣ ਬਾਊਂਸਰ ਦਾ ਕੰਮ ਕਰਦਾ ਸੀ)
ਲਵਜੀਤ ਸਿੰਘ ਉਰਫ ਰਾਜਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਧਰਮਕੋਟ ਰੰਧਾਵਾ, ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ। ਉਮਰ ਕਰੀਬ 21 ਸਾਲ (ਪੈਟਰੋਲ ਪੰਪ ਤੇ ਕੰਮ ਕਰਦਾ ਸੀ)
ਪੀਟਰ ਪੁੱਤਰ ਤਾਰੀ ਮਸੀਹ ਵਾਸੀ ਪਿੰਡ ਧਰਮਕੋਟ ਰੰਧਾਵਾ, ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ। ਉਮਰ ਕਰੀਬ 22 ਸਾਲ (ਪੈਟਰੋਲ ਪੰਪ ਪਰ ਕੰਮ ਕਰਦਾ ਸੀ)