ਰੂਪਨਗਰ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੁਲਨੀਤ ਸਿੰਘ ਖੁਰਾਣਾ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹਾ ਰੂਪਨਗਰ ਵਿੱਚ ਨੈਸ਼ਨਲ ਹਾਈਵੇਅ ਨੰਬਰ 205 (ਰੂਪਨਗਰ-ਚੰਡੀਗੜ੍ਹ) ‘ਤੇ ਪਿੰਡ ਭਿਓਰਾ ਨੇੜੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਪਿੰਡ ਭਿਓਰਾ ਪਾਸ ਲੰਬਾ ਟ੍ਰੈਫਿਕ ਜਾਮ ਲੱਗ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਟ੍ਰੈਫਿਕ ਜਾਮ ਤੋਂ ਬੱਚਣ ਲਈ ਜ਼ਿਲ੍ਹਾ ਪੁਲਸ ਰੂਪਨਗਰ ਵੱਲੋਂ ਅਗਲੇ ਤਿੰਨ ਮਹੀਨਿਆਂ ਲਈ ਬਦਲਵੇ ਰੂਟ ਦਿੱਤੇ ਗਏ ਹਨ। ਐੱਸ. ਐੱਸ. ਪੀ. ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜਿਹੜੇ ਵਾਹਨ ਜ਼ਿਲ੍ਹਾ ਐੱਸ. ਬੀ. ਐੱਸ. ਨਗਰ (ਨਵਾਂਸ਼ਹਿਰ) ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਹਨ, ਉਹ ਵਾਹਨ ਸ੍ਰੀ ਚਮਕੌਰ ਸਾਹਿਬ ਤੋਂ ਚੰਡੀਗੜ੍ਹ ਨੂੰ ਜਾ ਸਕਦੇ ਹਨ ਅਤੇ ਜਿਹੜੇ ਵਾਹਨ ਨੰਗਲ ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਹਨ, ਉਹ ਵਾਹਨ ਨਾਲਾਗੜ੍ਹ-ਬੱਦੀ ਰਾਂਹੀ ਚੰਡੀਗੜ੍ਹ ਨੂੰ ਜਾ ਸਕਦੇ ਹਨ। ਜਿਸ ਨਾਲ ਉਹ ਇਸ ਜਾਮ ਤੋਂ ਬਚ ਸਕਦੇ ਹਨ।
