ਨੈਸ਼ਨਲ ਟਾਈਮਜ਼ ਬਿਊਰੋ :- ਕਿਊਬੈਕ ਦੀ ਵਿਧਾਨ ਸਭਾ ਨੇ ਇੱਕ ਕਾਨੂੰਨ ਪਾਸ ਕੀਤਾ ਹੈ ਜੋ ਪਰਵਾਸੀਆਂ ਲਈ ਸੂਬੇ ਦੇ ਸਾਂਝੇ ਸਭਿਆਚਾਰ ਨੂੰ ਅਪਨਾਉਣਾ ਲਾਜ਼ਮੀ ਬਣਾਉਂਦਾ ਹੈ।
ਸੂਬੇ ਵਿੱਚ ਨਵਾਂ ਆਏ ਲੋਕਾਂ ਨੂੰ ਲਿੰਗਕ ਸਮਾਨਤਾ, ਧਰਮ ਨਿਰਪੱਖਤਾ ਅਤੇ ਫ਼੍ਰੈਂਚ ਭਾਸ਼ਾ ਦੀ ਸੁਰੱਖਿਆ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨੀ ਹੋਵੇਗੀ।
ਇਹ ਕਾਨੂੰਨ ਕੈਨੇਡਾ ਦੇ ਬਹੁੱ-ਸੱਭਿਆਚਾਰਵਾਦ ਮਾਡਲ ਦੇ ਜਵਾਬ ਵਿਚ ਹੈ, ਜੋ ਸੱਭਿਆਚਾਰਕ ਵਿਭਿੰਨਤਾ ਨੂੰ ਵਧਾਵਾ ਦਿੰਦਾ ਹੈ।
ਕਿਊਬੈਕ ਸਰਕਾਰ ਮੰਨਦੀ ਹੈ ਕਿ ਕੈਨੇਡੀਅਨ ਮਾਡਲ ਸਮਾਜਕ ਏਕਤਾ ਲਈ ਨੁਕਸਾਨਦੇਹ ਹੈ।
ਕਿਊਬੈਕ ਇਸ ਨਵੇਂ ਕਾਨੂੰਨ ਦੇ ਤਹਿਤ ਉਹਨਾਂ ਸਮੂਹਾਂ ਅਤੇ ਸਮਾਰੋਹਾਂ ਲਈ ਫੰਡ ਰੋਕ ਸਕਦਾ ਹੈ ਜੋ ਕਿਊਬੈਕ ਦੇ ਸਾਂਝੇ ਸਭਿਆਚਾਰ ਨੂੰ ਪ੍ਰੋਤਸਾਹਿਤ ਨਹੀਂ ਕਰਦੇ।
ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਨਵਾਂ ਆਏ ਲੋਕਾਂ ਨੂੰ ਰਲ-ਗੱਢ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ਨਾਲ ਪਰਵਾਸ-ਵਿਰੋਧੀ ਭਾਵਨਾਵਾਂ ਵਧ ਸਕਦੀਆਂ ਹਨ।