ਰਾਜਨਾਥ ਸਿੰਘ ਦਾ ਪੀਓਕੇ ‘ਤੇ ਵੱਡਾ ਬਿਆਨ, ਕਿਹਾ-ਖੁਦ ਵਾਪਸ ਆਏਗਾ…

ਨੈਸ਼ਨਲ ਟਾਈਮਜ਼ ਬਿਊਰੋ :- ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਸੀਆਈਆਈ ਵਪਾਰ ਸੰਮੇਲਨ ਵਿੱਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਪਾਕਿਸਤਾਨ ਤੇ ਪਾਕਿ ਕਬਜ਼ੇ ਹੇਠ ਕਸ਼ਮੀਰ (ਪੀਓਕੇ) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।  ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੀਓਕੇ ਵਿੱਚ ਰਹਿ ਰਹੇ ਬਹੁਤ ਸਾਰੇ ਲੋਕ ਭਾਰਤ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹਨ, ਕੇਵਲ ਕੁਝ ਲੋਕ ਹਨ ਜੋ ਗੁਮਰਾਹ ਹੋਏ ਹੋਏ ਹਨ।
ਉਨ੍ਹਾਂ ਕਿਹਾ ਕਿ “ਭਾਰਤ ਸਦਾ ਦਿਲਾਂ ਨੂੰ ਜੋੜਨ ਦੀ ਗੱਲ ਕਰਦਾ ਹੈ। ਪੀਓਕੇ ਦੇ ਲੋਕ ਸਾਡੇ ਆਪਣੇ ਹਨ। ਇੱਕ ਦਿਨ ਇਹ ਆਪਣੇ ਆਪ ਭਾਰਤ ਵਿੱਚ ਸ਼ਾਮਲ ਹੋ ਜਾਵੇਗਾ। ਅਸੀਂ ‘ਇੱਕ ਭਾਰਤ, ਮਹਾਨ ਭਾਰਤ’ ਦੇ ਸੰਕਲਪ ਲਈ ਵਚਨਬੱਧ ਹਾਂ।” ਆਪਰੇਸ਼ਨ ਸਿੰਦੂਰ ਦੀ ਗੱਲ ਕਰਦਿਆਂ ਰਾਜਨਾਥ ਸਿੰਘ ਨੇ ਦੱਸਿਆ ਕਿ ਭਾਰਤ ਦੀ ਸਵਦੇਸੀ ਰੱਖਿਆ ਪ੍ਰਣਾਲੀ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਭਾਰਤੀ ਹਥਿਆਰ ਅਤੇ ਸਿਸਟਮ ਨੇ ਆਪਣੀ ਤਾਕਤ ਦਰਸਾਈ। ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਤਾਂ ਪਾਕਿਸਤਾਨ ਨੂੰ ਹੋਰ ਵਧੇਰੇ ਨੁਕਸਾਨ ਪਹੁੰਚਾ ਸਕਦੇ ਸੀ, ਪਰ ਅਸੀਂ ਸੰਯਮ ਵਰਤਿਆ।”

ਪਾਕਿਸਤਾਨ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ, “ਹੁਣ ਪਾਕਿਸਤਾਨ ਨੂੰ ਅੱਤਵਾਦ ਦੇ ਕਾਰੋਬਾਰ ਦੀ ਭਾਰੀ ਕੀਮਤ ਚੁਕਣੀ ਪੈ ਰਹੀ ਹੈ। ਅਸੀਂ ਅੱਤਵਾਦ ਖ਼ਿਲਾਫ਼ ਭਾਰਤ ਦੇ ਰਵੱਈਏ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ।” ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ “ਭਵਿੱਖ ‘ਚ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਈ, ਤਾਂ ਉਹ ਕੇਵਲ ਆਤੰਕਵਾਦ ਅਤੇ ਪੀਓਕੇ ਦੇ ਮੁੱਦਿਆਂ ‘ਤੇ ਹੋਵੇਗੀ। ਹੋਰ ਕਿਸੇ ਵਿਸ਼ੇ ‘ਤੇ ਕੋਈ ਚਰਚਾ ਨਹੀਂ ਹੋਵੇਗੀ।”

By Rajeev Sharma

Leave a Reply

Your email address will not be published. Required fields are marked *