ਪੰਜਾਬ ‘ਚ ਇਕ ਹੋਰ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ! ‘ਆਪਰੇਸ਼ਨ ਸਿੰਦੂਰ’ ਦੌਰਾਨ ਕਰਦਾ ਸੀ…(ਵੀਡੀਓ)

ਤਰਨਤਾਰਨ/ਚੰਡੀਗੜ੍ : ਤਰਨਤਾਰਨ ਪੁਲਸ ਵਲੋਂ ਕਾਊਂਟਰ ਇੰਟੈਲੀਜੈਂਸ ਪੰਜਾਬ ਦੀ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਜਾਸੂਸੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਵਲੋਂ ਗਗਨਦੀਪ ਸਿੰਘ ਉਰਫ਼ ਗਗਨ, ਮੁਹੱਲਾ ਰੋਡੂਪੁਰ, ਗਲੀ ਨਜ਼ਰ ਸਿੰਘ ਵਾਲੀ, ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ‘ਆਪਰੇਸ਼ਨ ਸਿੰਦੂਰ’ ਦੌਰਾਨ ਫ਼ੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਆਈ. ਐੱਸ. ਆਈ. ਅਤੇ ਗੋਪਾਲ ਸਿੰਘ ਚਾਵਲਾ ਦੇ ਨਾਲ ਸਾਂਝੀ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਫ਼ੌਜ ਦੀ ਤਾਇਨਾਤੀ ਅਤੇ ਰਣਨੀਤੀਕ ਸਥਾਨਾਂ ਸਮੇਤ ਵਰਗੀਕ੍ਰਿਤ ਵੇਰਵੇ ਸਾਂਝੇ ਕਰਨ ‘ਚ ਰੁੱਝਿਆ ਹੋਇਆ ਸੀ।

PunjabKesari

ਇਸ ਬਾਰੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਪਿਛਲੇ 5 ਸਾਲਾਂ ਤੋਂ ਪਾਕਿਸਤਾਨ ਸਥਿਤ ਖ਼ਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਸੰਪਰਕ ‘ਚ ਸੀ। ਇਸ ਰਾਹੀਂ ਉਸ ਨੂੰ ਪਾਕਿਸਤਾਨੀ ਇੰਟੈਜੀਲੈਂਸ ਆਪਰੇਟਿਵਜ਼ (ਪੀ. ਆਈ. ਓਜ਼) ਨਾਲ ਜਾਣੂੰ ਕਰਵਾਇਆ ਗਿਆ ਸੀ।

ਉਸ ਨੂੰ ਭਾਰਤੀ ਚੈਨਲਾਂ ਰਾਹੀਂ ਪੀ. ਆਈ. ਓਜ਼ ਤੋਂ ਭੁਗਤਾਨ ਵੀ ਮਿਲੇ। ਤਰਨਤਾਰਨ ਦੇ ਸਿਟੀ ਪੁਲਸ ਸਟੇਸ਼ਨ ਵਿਖੇ ਸਰਕਾਰੀ ਖ਼ੁਫੀਆ ਐਕਟ ਦੇ ਤਹਿਤ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਬਾਰੇ ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਸਾਡੇ ਦੇਸ਼ ਦੀ ਪ੍ਰਭੂੱਸਤਾ ਅਤੇ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

By Gurpreet Singh

Leave a Reply

Your email address will not be published. Required fields are marked *