ਫ਼ੋਨ ਹੀ ਬਣੇ ਜਾਸੂਸ ! ਹਰ 5 ਮਿੰਟ ਬਾਅਦ ਸਕ੍ਰੀਨਸ਼ਾਟ ਲੈ ਰਹੀ ਸਰਕਾਰ

ਉੱਤਰੀ ਕੋਰੀਆ ‘ਚ ਕਿਮ ਜੋਂਗ ਦੀ ਤਾਨਾਸ਼ਾਹੀ ਕਿਸ ਕਦਰ ਲੋਕਾਂ ‘ਤੇ ਹਾਵੀ ਹੈ, ਇਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ, ਜਦੋਂ ਉੱਤਰੀ ਕੋਰੀਆ ਤੋਂ ਸਮੱਗਲ ਹੋ ਕੇ ਆਏ ਇਕ ਮੋਬਾਈਲ ਫ਼ੋਨ ਨੇ ਸਰਕਾਰ ਦੇ ਸਖ਼ਤ ਫ਼ੈਸਲਿਆਂ ਦੀਆਂ ਪਰਤਾਂ ਖੋਲ੍ਹ ਦਿੱਤੀਆਂ। 

ਇਸ ਫ਼ੋਨ ਨੂੰ ਸਰਕਾਰ ਲਈ ਇਸ ਤਰ੍ਹਾਂ ਆਪਟੀਮਾਈਜ਼ ਕੀਤਾ ਗਿਆ ਸੀ ਕਿ ਇਹ ਫ਼ੋਨ ਹਰ 5 ਮਿੰਟ ਬਾਅਦ ਸਕ੍ਰੀਨਸ਼ਾਟ ਲੈਂਦਾ ਹੈ ਤੇ ਇਸ ਨੂੰ ਸਰਕਾਰ ਕੋਲ ਭੇਜਦਾ ਹੈ। ਇਸ ਫੋਨ ਦੀ ਹਰੇਕ ਜਾਣਕਾਰੀ ਸਰਕਾਰ ਕੋਲ ਪਹੁੰਚ ਜਾਂਦੀ ਹੈ। 

ਇਹੀ ਨਹੀਂ ਇਸ ਫੋਨ ‘ਚ ਜੇਕਰ ਤੁਸੀਂ ਬੁਆਏਫ੍ਰੈਂਡ ਜਾਂ ਵੱਡਾ ਭਰਾ (ਓਪਾ) ਟਾਈਪ ਕਰਦੇ ਹੋ ਤਾਂ, ਇਹ ਆਪਣੇ ਆਪ ਬਦਲ ਕੇ ‘ਕਾਮਰੇਡ’ ਹੋ ਜਾਂਦਾ ਹੈ। ਇਸ ਤੋਂ ਇਲਾਵਾ ‘ਦੱਖਣੀ ਕੋਰੀਆ’ ਨੂੰ ਇਹ ਫ਼ੋਨ ‘ਪੇਪਰ ਸਟੇਟ’ ਟਾਈਪ ਕਰਦਾ ਹੈ। ਇਸ ਤਰ੍ਹਾਂ ਭਾਸ਼ਾ ਦੀ ਵਰਤੋਂ ‘ਤੇ ਵੀ ਤਾਨਾਸ਼ਾਹ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। 

ਇਨ੍ਹਾਂ ਸਕ੍ਰੀਨਸ਼ਾਟਸ ਇਕ ਇਨਕ੍ਰਿਪਟਿਡ ਫੋਲਡਰ ‘ਚ ਸੇਵ ਹੁੰਦੇ ਹਨ, ਜਿਨ੍ਹਾਂ ਨੂੰ ਫ਼ੋਨ ਦਾ ਯੂਜ਼ਰ ਨਹੀਂ ਦੇਖ ਸਕਦਾ, ਪਰ ਇਸ ਸਬੰਧੀ ਸਰਕਾਰ ਕੋਲ ਹਰੇਕ ਜਾਣਕਾਰੀ ਪਹੁੰਚ ਜਾਂਦੀ ਹੈ, ਜਿੱਥੇ ਇਨ੍ਹਾਂ ਜਾਣਕਾਰੀਆਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਹਰ ਸਮੇਂ ਐਕਸੈੱਸ ਕਰ ਸਕਦੇ ਹਨ ਤੇ ਇਨ੍ਹਾਂ ਨੂੰ ਡਿਜੀਟਲ ਸਬੂਤਾਂ ਵਜੋਂ ਕਿਤੇ ਵੀ ਵਰਤ ਸਕਦੇ ਹਨ। 

ਇਸ ਤੋਂ ਇਲਾਵਾ ਉੱਤਰੀ ਕੋਰੀਆ ‘ਚ ਦੱਖਣੀ ਕੋਰੀਆ ਦੇ ਵਾਲਾਂ ਦਾ ਸਟਾਈਲ, ਕੱਪੜੇ ਤੇ ਕੋਰੀਅਨ ਪਾਪ ਗੀਤ ਸੁਣਨ ‘ਤੇ ਵੀ ਪਾਬੰਦੀ ਹੈ। ਅਜਿਹਾ ਕਰਨ ‘ਤੇ ਵਿਅਕਤੀ ‘ਤੇ ਦੇਸ਼ਧ੍ਰੋਹ ਵਰਗੇ ਦੋਸ਼ ਵੀ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਤੈਅ ਕੀਤੇ ਗਏ ਸਟਾਈਲ ਤੋਂ ਇਲਾਵਾ ਵਾਲ ਕਟਵਾਉਂਦਾ ਹੈ ਜਾਂ ਨਿਯਮਾਂ ਤੋਂ ਬਾਹਰ ਦੇ ਕੱਪੜੇ ਪਹਿਨਦਾ ਹੈ ਤਾਂ ਉਸ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।

By Rajeev Sharma

Leave a Reply

Your email address will not be published. Required fields are marked *