ਧਾਕੜ ਗੇਂਦਬਾਜ਼ ਕੁਲਦੀਪ ਯਾਦਵ ਨੇ ਬਚਪਨ ਦੀ ਦੋਸਤ ਨਾਲ ਕੀਤੀ ਮੰਗਣੀ, ਕਈ ਖਿਡਾਰੀ ਪੁੱਜੇ

ਧਾਕੜ ਗੇਂਦਬਾਜ਼ ਕੁਲਦੀਪ ਯਾਦਵ ਨੇ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਨਾਲ ਮੰਗਣੀ ਕਰਵਾ ਲਈ। ਕੁਲਦੀਪ ਦੀ ਮੰਗਣੀ ਦੀ ਰਸਮ ਬੁੱਧਵਾਰ ਨੂੰ ਲਖਨਊ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਹੋਈ। ਇਸ ਸਮਾਰੋਹ ਵਿੱਚ ਯੂਪੀ ਦੇ ਕਈ ਸਟਾਰ ਕ੍ਰਿਕਟਰ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ।

ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਸਟਾਰ ਸਪਿਨਰ ਨੇ ਚੁੱਪ-ਚੁੱਪੀਤੇ ਮੰਗਣੀ ਕਰਵਾ ਲਈ। ਮੰਗਣੀ ਦੀ ਰਸਮ ਨੂੰ ਗੁਪਤ ਰੱਖਿਆ ਗਿਆ। ਭਾਰਤੀ ਟੀਮ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਵੰਸ਼ਿਕਾ ਦੀ ਮੰਗਣੀ ਦੀ ਰਸਮ ਲਖਨਊ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਹੋਈ।

ਤੁਹਾਨੂੰ ਦੱਸ ਦੇਈਏ ਕਿ ਵੰਸ਼ਿਕਾ ਕਾਨਪੁਰ ਦੇ ਸ਼ਿਆਮ ਨਗਰ ਦੀ ਰਹਿਣ ਵਾਲੀ ਹੈ ਅਤੇ ਉਹ ਐਲਆਈਸੀ ਵਿੱਚ ਕੰਮ ਕਰਦੀ ਹੈ। ਵੰਸ਼ਿਕਾ ਅਤੇ ਕੁਲਦੀਪ ਯਾਦਵ ਬਚਪਨ ਦੇ ਦੋਸਤ ਹਨ। ਹੌਲੀ-ਹੌਲੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਹੁਣ ਦੋਵਾਂ ਦੀ ਮੰਗਣੀ ਹੋ ਗਈ। ਰਿੰਕੂ ਸਿੰਘ ਸਮੇਤ ਕਈ ਕ੍ਰਿਕਟਰ ਕੁਲਦੀਪ ਦੀ ਮੰਗਣੀ ਸਮਾਰੋਹ ਵਿੱਚ ਸ਼ਾਮਲ ਹੋਏ।

By Rajeev Sharma

Leave a Reply

Your email address will not be published. Required fields are marked *