ਅੰਮ੍ਰਿਤਸਰ ‘ਚ ਲਾਭਪਾਤਰੀਆਂ ਨੂੰ CM ਮਾਨ ਨੇ ਵੰਡੇ No Dues ਸਰਟੀਫਿਕੇਟ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਲਾਭਪਾਤਰੀ ਕਰਜ਼ਾ ਮਾਫ਼ੀ ਪ੍ਰੋਗਰਾਮ ਦੌਰਾਨ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ Loan Waiver ਸਕੀਮ ਤਹਿਤ ਐਸ.ਸੀ. ਭਾਈਚਾਰੇ ਅਤੇ ਦਿਵਿਆਂਗ ਵਰਗ ਨਾਲ ਸੰਬੰਧਤ 4727 ਕਰਜ਼ਦਾਰ ਪਰਿਵਾਰਾਂ ਨੂੰ No Dues Certificate ਵੰਡੇ।

ਇਹ ਸਮਾਰੋਹ ਪੰਜਾਬ ਸਰਕਾਰ ਵੱਲੋਂ ਕਰਜ਼ੇ ਤਹਿਤ ਆ ਰਹੇ ਆਰਥਿਕ ਤੰਗੀ ਵਾਲੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਕਰਵਾਇਆ ਗਿਆ। ਮੁੱਖ ਮੰਤਰੀ ਨੇ ਲਾਭਪਾਤਰੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਅਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ “ਇਹ ਮਾਫ਼ੀ ਸਿਰਫ਼ ਕਰਜ਼ੇ ਦੀ ਨਹੀਂ, ਸਗੋਂ ਘਰ ਦੀ ਖ਼ੁਸ਼ੀ ਅਤੇ ਆਤਮ-ਸਨਮਾਨ ਦੀ ਵਾਪਸੀ ਹੈ।”

ਉਨ੍ਹਾਂ ਨੇ ਕਿਹਾ ਕਿ ਇਹ ਵਾਅਦੇ ਦੀ ਪੂਰੀ ਹੋਈ ਇੱਕ ਹੋਰ ਕੜੀ ਹੈ, ਜਿਸਦਾ ਉਦੇਸ਼ ਪਿਛੜੇ ਵਰਗਾਂ ਨੂੰ ਮਜ਼ਬੂਤ ਕਰਨਾ ਅਤੇ ਆਰਥਿਕ ਤੌਰ ਤੇ ਖੁਦਮੁਖਤਿਆਰ ਬਣਾਉਣਾ ਹੈ।

ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈਟੀਓ, ਅਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਪ੍ਰੋਗਰਾਮ ਦੌਰਾਨ ਲਾਭਪਾਤਰੀ ਪਰਿਵਾਰਾਂ ਦੀਆਂ ਅੱਖਾਂ ਚ ਖੁਸ਼ੀ ਦੇ ਆਂਸੂ ਵੀ ਨਜ਼ਰ ਆਏ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਿਛੜੇ ਵਰਗਾਂ ਲਈ ਵਾਧੂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ, ਜਿਸ ਨਾਲ ਉਹ ਸਵੈਰੋਜ਼ਗਾਰ ਅਤੇ ਇੱਜ਼ਤਦਾਰ ਜੀਵਨ ਵੱਲ ਵਧ ਸਕਣ।

By Gurpreet Singh

Leave a Reply

Your email address will not be published. Required fields are marked *