ਪੰਜਾਬ ਦੇ ਇਸ ਗਾਇਕ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸੰਗੀਤ ਪ੍ਰੇਮੀਆਂ ਚ ਸੋਗ ਦੀ ਲਹਿਰ

ਨੈਸ਼ਨਲ ਟਾਈਮਜ਼ ਬਿਊਰੋ :- ਪਿੰਡ ਬੁੱਢੇਵਾਲ ਦੇ ਕਾਂਗਰਸੀ ਆਗੂ ਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਦੇ ਨੌਜਵਾਨ ਸਪੁੱਤਰ ਬਿਕਰਮ ਸਿੰਘ ਗਿੱਲ (22) ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਕ ਬਿਕਰਮ ਸਿੰਘ ਗਿੱਲ 4 ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਉਹ ਸਰੀ ਵਿਖੇ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬਿਕਰਮ ਸਿੰਘ ਗਿੱਲ ਇਕ ਵਧੀਆ ਗਾਇਕ ਤੇ ਗੀਤਕਾਰ ਵੀ ਸੀ ਜਿਸ ਦੇ 15 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਸਨ। ਉਸ ਦੀ ਮ੍ਰਿਤਕ ਦੇਹ ਦੀ ਉਡੀਕ ਕੀਤੀ ਜਾ ਰਹੀ। ਗਾਇਕ ਦੀ ਮੌਤ ਨਾਲ ਸੰਗੀਤ ਪ੍ਰੇਮੀਆਂ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

By Rajeev Sharma

Leave a Reply

Your email address will not be published. Required fields are marked *