ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪਲੇਨ ਕ੍ਰੈਸ਼ ਮਾਮਲੇ ‘ਚ ਜਤਾਇਆ ਦੁੱਖ, ਕੀਤੀ ਇਹ ਅਪੀਲ

ਅੱਜ ਅਹਿਮਦਾਬਾਦ ‘ਚ ਹੋਏ ਭਿਆਨਕ ਪਲੇਨ ਕ੍ਰੈਸ਼ ਮਗਰੋਂ ਹੁਣ ਤੱਕ ਕੁੱਲ 133 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। 

ਇਸ ਮਾਮਲੇ ਬਾਰੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਕਸ ਅਕਾਊਂਟ ‘ਤੇ ਪੋਸਟ ਕਰ ਕੇ ਦੁੱਖ ਜਤਾਇਆ। ਉਨ੍ਹਾਂ ਆਪਣੀ ਪੋਸਟ ‘ਚ ਲਿਖਿਆ, ”ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਪਲੇਨ ਕ੍ਰੈਸ਼ ਦੇ ਭਿਆਨਕ ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਬੇਹੱਦ ਦੁੱਖ਼ ਹੋਇਆ। ਹਾਦਸੇ ਦੀਆਂ ਤਸਵੀਰਾਂ ਬੇਹੱਦ ਡਰਾਉਣੀਆਂ ਹਨ।” 

ਉਨ੍ਹਾਂ ਅੱਗੇ ਕਿਹਾ, ”ਪੀੜਤ ਯਾਤਰੀ, ਪਾਇਲਟ ਤੇ ਕ੍ਰੂ ਮੈਂਬਰਾਂ ਦੇ ਪਰਿਵਾਰਾਂ ਨਾਲ ਸਾਡੀ ਡੂੰਘੀ ਹਮਦਰਦੀ। ਮੈਂ ਕਾਂਗਰਸੀ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇ।”

By Rajeev Sharma

Leave a Reply

Your email address will not be published. Required fields are marked *