ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਦਿਨੀਂ ਇੱਕ ਇੰਨਫਲੂੰਸਰ ਕੁੜੀ, ਜੋ ਕਮਲ ਕੋਰ ਭਾਬੀ ਦੇ ਨਾਮ ਨਾਲ ਮਸ਼ਹੂਰ ਸੀ, ਉਸਦਾ ਕਤਲ ਕਰ ਦਿੱਤਾ ਗਿਆ, ਹਾਲਾਂਕਿ ਮੁਜ਼ਰਿਮ ਪੁਲਸ ਦਵਾਰਾ ਕਾਬੂ ਕਰ ਲਿੱਤੇ ਗਏ ਨੇ। ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਫਿਰ ਵਿਵਾਦਿਤ ਤੇ ਧਮਕੀ ਭਰੇ ਲਹਿਜੇ ਚ ਹੋਰ ਇੰਨਫਲੂੰਸਰਸ ਨੂੰ ਵੀ ਸੋਸ਼ਲ ਮੀਡਿਆ ਤੇ ਧਮਕੀ ਦੀ ਵੀਡਿਓ ਜਾਰੀ ਕੀਤੀ।
ਜਿਸ ਉੱਤੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅੰਮ੍ਰਿਤਪਾਲ ਮਹਿਰੋਂ ਦੇ ਖਿਲਾਫ ਅਤੇ ਕਮਲ ਕੌਰ ਦੇ ਹੱਕ ਵਿਚ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ “ਜੇਕਰ ਅੰਮ੍ਰਿਤਪਾਲ ਮਹਿਰੋਂ ਕਿਸੇ ਨੂੰ ਵੀ ਡਰਾਉਣ ਜਾਂ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਹ ਵਿਅਕਤੀ ਸਿਧਾ ਮੇਰੇ ਨਾਲ ਸੰਪਰਕ ਕਰੇ। ਮੈਂ ਉਸ ਨਾਲ ਖੜਾ ਹਾਂ।”
