ਪੰਜਾਬ ‘ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ ਵੇਖ ਰਹਿ ਗਈ ਦੰਗ

ਜਲੰਧਰ –ਥਾਣਾ ਮਕਸੂਦਾਂ ਦੀ ਪੁਲਸ ਨੇ ਦੇਹ ਵਪਾਰ ਦੇ ਅੱਡੇ ’ਤੇ ਰੇਡ ਮਾਰ ਕੇ ਔਰਤਾਂ ਸਮੇਤ 3 ਜਣਿਆਂ ਨੂੰ ਕਾਬੂ ਕੀਤਾ ਹੈ। ਮੁਹੱਲਾ ਨਿਵਾਸੀਆਂ ਨੇ ਇਸ ਔਰਤ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਪੁਲਸ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਸਨ ਪਰ ਹਰ ਵਾਰ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਇਹ ਔਰਤ ਬਚ ਜਾਂਦੀ ਹੈ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਵਿਕਰਮ ਸਿੰਘ ਨੇ ਦੱਸਿਆ ਕਿ ਉਹ ਸ਼ੇਖੇ ਪੁਲ ਨੇੜੇ ਗਸ਼ਤ ਕਰ ਰਹੇ ਸਨ ਕਿ ਇਕ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਰਾਜਿੰਦਰ ਕੌਰ ਉਰਫ਼ ਰਾਣੀ ਨਿਵਾਸੀ ਆਸ਼ਾ ਕਾਲੋਨੀ ਘਰ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ ਅਤੇ ਜੇਕਰ ਪੁਲਸ ਤੁਰੰਤ ਉਸ ਦੇ ਘਰ ਵਿਚ ਰੇਡ ਮਾਰੇ ਤਾਂ ਉਥੋਂ ਔਰਤਾਂ ਅਤੇ ਮਰਦ ਮਿਲ ਜਾਣਗੇ।

ਸੂਚਨਾ ਮਿਲਣ ਦੇ ਬਾਅਦ ਤੁਰੰਤ ਐੱਸ. ਐੱਚ. ਓ. ਵਿਕਰਮ ਸਿੰਘ ਨੇ ਲੇਡੀਜ਼ ਸਟਾਫ਼ ਨੂੰ ਨਾਲ ਲਿਆ ਅਤੇ ਆਸ਼ਾ ਕਾਲੋਨੀ ਵਿਚ ਰਾਜਿੰਦਰ ਕੌਰ ਉਰਫ਼ ਰਾਣੀ ਦੇ ਘਰ ਵਿਚ ਰੇਡ ਮਾਰੀ। ਇਸ ਦੌਰਾਨ ਪੁਲਸ ਘਰ ਦੇ ਅੰਦਰਲਾ ਹਾਲ ਵੇਖ ਹੈਰਾਨ ਰਹਿ ਗਈ। ਪੁਲਸ ਨੇ ਰੇਡ ਵਿਚ 2 ਔਰਤਾਂ ਅਤੇ ਇਕ ਨੌਜਵਾਨ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਰਾਜਿੰਦਰ ਕੌਰ ਉਰਫ਼ ਰਾਣੀ ਪਤਨੀ ਸੁਰਜੀਤ ਸਿੰਘ ਨਿਵਾਸੀ ਆਸ਼ਾ ਕਾਲੋਨੀ, ਜਤਿਨ ਪਤਨੀ ਪੀਟਰ ਨਿਵਾਸੀ ਸਰਾਏ ਖ਼ਾਸ ਕਰਤਾਰਪੁਰ ਅਤੇ ਦਵਿੰਦਰ ਸਿੰਘ, ਬਲਬੀਰ ਨਿਵਾਸੀ ਹਰਦਿਆਲ ਨਗਰ ਵਜੋਂ ਹੋਈ ਹੈ।

PunjabKesari

ਪੁਲਸ ਨੇ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬੂ ਤਿੰਨਾਂ ਮੁਲਜ਼ਮਾਂ ਨੂੰ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਹਾਸਲ ਕਰੇਗੀ। ਪੁਲਸ ਨੇ ਤਿੰਨਾਂ ਮੁਲਜ਼ਮਾਂ ਦੇ ਮੋਬਾਇਲ ਵੀ ਬਰਾਮਦ ਕਰ ਲਏ ਅਤੇ ਪੁਲਸ ਇਹ ਪਤਾ ਲਾਉਣ ਵਿਚ ਜੁਟੀ ਹੋਈ ਹੈ ਕਿ ਸੈਕਸ ਰੈਕੇਟ ਦੇ ਤਾਰ ਕਿਥੋਂ ਤਕ ਜੁੜੇ ਹੋਏ ਹਨ। ਤਿੰਨਾਂ ਮੁਲਜ਼ਮਾਂ ਨੂੰ ਬਚਾਉਣ ਲਈ 2 ਕਥਿਤ ਪੱਤਰਕਾਰਾਂ ਨੇ ਪੁਲਸ ’ਤੇ ਕਾਫ਼ੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਥਾਣਾ ਮਕਸੂਦਾਂ ਦੀ ਪੁਲਸ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਗੈਰ-ਸਮਾਜੀ ਅਨਸਰਾਂ ਪਿੱਛੇ ਆਉਣਾ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਤਰ ਇਹ ਵੀ ਦੱਸਦੇ ਹਨ ਕਿ ਦੇਹ ਵਪਾਰ ਦੇ ਅੱਡੇ ’ਤੇ ਬੇਖ਼ੌਫ਼ ਹੋ ਕੇ ਨਸ਼ੇ ਦੀ ਸਪਲਾਈ ਵੀ ਕੀਤੀ ਜਾਂਦੀ ਸੀ, ਫਿਲਹਾਲ ਅਜਿਹੀ ਕੋਈ ਵੀ ਨਸ਼ਾ ਸਮੱਗਰੀ ਪੁਲਸ ਦੇ ਹੱਥ ਨਹੀਂ ਲੱਗੀ।

ਦੋਵਾਂ ਔਰਤਾਂ ਨੇ ਕਈ ਦੇਹ ਵਪਾਰ ਦੇ ਅੱਡਿਆਂ ਬਾਰੇ ਪੁਲਸ ਨੂੰ ਦਿੱਤੀ ਜਾਣਕਾਰੀ
ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਦੋਵਾਂ ਔਰਤਾਂ ਨੇ ਪੁਲਸ ਨੂੰ ਥਾਣਾ ਮਕਸੂਦਾਂ ਅਧੀਨ ਪੈਂਦੇ ਕਈ ਇਲਾਕਿਆਂ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡਿਆਂ ਦੀ ਜਾਣਕਾਰੀ ਪੁਲਸ ਨਾਲ ਸਾਂਝੀ ਕੀਤੀ। ਪੁਲਸ ਹੁਣ ਇਨ੍ਹਾਂ ਅੱਡਿਆਂ ’ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੈ। ਔਰਤਾਂ ਨੇ ਨੂਰਪੁਰ, ਨੂਰਪੁਰ ਕਾਲੋਨੀ ਅਤੇ ਨਿਊ ਹਰਗੋਬਿੰਦ ਨਗਰ ਵਿਚ ਪਿਆਜ਼ਾਂ ਵਾਲੇ ਅੱਡਿਆਂ ਦੇ ਇਲਾਵਾ ਕਈ ਨਸ਼ਾ ਵੇਚਣ ਵਾਲਿਆਂ ਦੇ ਨਾਂ ਵੀ ਪੁਲਸ ਨੂੰ ਦੱਸੇ ਹਨ।

By Gurpreet Singh

Leave a Reply

Your email address will not be published. Required fields are marked *