ਮੁੰਬਈ – ਮਸ਼ਹੂਰ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਬੁਆਏਫ਼ਰੈਂਡ ਰੌਕੀ ਜਾਇਸਵਾਲ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਹਿਨਾ ਖਾਨ ਮੁੰਬਈ ਵਿੱਚ ਇੱਕ ਸ਼ਾਨਦਾਰ ਵੈਡਿੰਗ ਪਾਰਟੀ ਦਾ ਆਯੋਜਨ ਕਰਨ ਵਾਲੀ ਸੀ, ਪਰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰੇ ਭਿਆਨਕ ਹਾਦਸੇ ਕਾਰਨ ਉਨ੍ਹਾਂ ਨੇ ਇਹ ਪਾਰਟੀ ਰੱਦ ਕਰ ਦਿੱਤੀ ਹੈ।
ਹਿਨਾ ਨੇ ਪੈਪਰਾਜੀ ਅਤੇ ਫੈਨਜ਼ ਤੋਂ ਹੱਥ ਜੋੜ ਕੇ ਮੰਗੀ ਮਾਫ਼ੀ
ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ‘ਲਾਫਟਰ ਸ਼ੈਫਸ 2’ ਦੇ ਸੈੱਟ ਦੀ ਹੈ। ਇਸ ਵਿੱਚ ਹਿਨਾ ਖਾਨ ਕਹਿੰਦੀ ਦਿਖਾਈ ਦੇ ਰਹੀ ਹੈ, “ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਲਈ ਕਿਹਾ ਸੀ। ਅਸੀਂ ਸੋਚਿਆ ਸੀ ਕਿ ਇੱਕ ਛੋਟਾ ਜਿਹਾ ਸੈਲੀਬ੍ਰੇਸ਼ਨ ਕਰਾਂਗੇ। ਪਰ ਜੋ ਕੁਝ ਵੀ ਹੋਇਆ, ਉਹ ਬਹੁਤ ਹੀ ਦੁਖਦਾਈ ਤੇ ਭਿਆਨਕ ਸੀ। ਮੈਨੂੰ ਨਹੀਂ ਲੱਗਦਾ ਕਿ ਅਜਿਹੀ ਘੜੀ ਵਿੱਚ ਕੋਈ ਵੀ ਜਸ਼ਨ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਪਾਰਟੀ ਮੁਲਤਵੀ ਕਰ ਦਿੱਤੀ ਹੈ। ਅਗਲੀ ਵਾਰੀ ਮਨਾਵਾਂਗੇ। ਮਾਫ਼ ਕਰਨਾ।”
ਦੱਸ ਦੇਈਏ ਕਿ 12 ਜੂਨ ਨੂੰ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਅਹਿਮਦਾਬਾਦ ਵਿਖੇ ਕ੍ਰੈਸ਼ ਹੋ ਗਈ ਸੀ। ਇਸ ਹਾਦਸੇ ਵਿੱਚ 275 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਹਾਜ਼ ਬੀ.ਜੇ. ਮੈਡੀਕਲ ਕਾਲਜ ਦੇ ਹੋਸਟਲ ‘ਤੇ ਡਿੱਗਿਆ ਸੀ ਅਤੇ ਮਲਬਾ ਹਟਾਉਣ ਦਾ ਕੰਮ ਅਜੇ ਵੀ ਜਾਰੀ ਹੈ।