ਅਚਾਨਕ ਢਹਿ ਗਿਆ ਨਦੀ ਤੇ ਬਣਿਆ ਪੁਲ, ਦੇਖਦੇ-ਦੇਖਦੇ 30 ਦੇ ਕਰੀਬ ਲੋਕ ਰੁੜ੍ਹੇ

ਨੈਸ਼ਨਲ ਟਾਈਮਜ਼ ਬਿਊਰੋ :- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਇੱਥੇ ਇੰਦਰਾਣੀ ਨਦੀ ‘ਤੇ ਬਣੇ ਪੁਲ ਦਾ ਅੱਧਾ ਹਿੱਸਾ ਢਹਿ ਗਿਆ ਹੈ। ਜਦੋਂ ਪੁਲ ਡਿੱਗਿਆ ਤਾਂ ਉਸ ‘ਤੇ ਬਹੁਤ ਸਾਰੇ ਲੋਕ ਮੌਜੂਦ ਸਨ। ਬਚਾਅ ਕਾਰਜ ਜਾਰੀ ਹੈ। ਇਸ ਹਾਦਸੇ ਵਿਚ 10 ਤੋਂ 15 ਲੋਕਾਂ ਦੇ ਡੁੱਬਣ ਦੀ ਖ਼ਬਰ ਹੈ, ਜਦੋਂ ਕਿ ਨਦੀ ਵਿਚ ਡੁੱਬਣ ਵਾਲੇ 5 ਤੋਂ 7 ਲੋਕਾਂ ਨੂੰ ਬਚਾਇਆ ਗਿਆ ਹੈ। ਪੁਣੇ ਦੇ ਮਾਵਲ ਦੇ ਕੁੰਡਾ ਮਾਲਾ ਵਿਖੇ ਇੱਕ ਪੁਲ ਦੇ ਡਿੱਗਣ ਕਾਰਨ ਕੁਝ ਸੈਲਾਨੀ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ 3:30 ਵਜੇ ਦੇ ਨੇੜੇ ਵਾਪਰੀ। ਪਿੰਪਰੀ-ਚਿੰਚਵਾੜ ਪੁਲਿਸ ਕਮਿਸ਼ਨਰੇਟ ਦੀ ਤਾਲੇਗਾਂਵ ਦਭਾੜੇ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਕੁੰਡਾ ਮਾਲਾ ਨੂੰ ਪਾਰ ਕਰਨ ਲਈ ਇਕ ਪੁਲ ਹੈ, ਜੋ ਢਹਿ ਗਿਆ ਹੈ।
  
ਐਤਵਾਰ ਹੋਣ ਕਰਕੇ ਉੱਥੇ ਵੱਡੀ ਗਿਣਤੀ ਵਿਚ ਸੈਲਾਨੀ ਮੌਜੂਦ ਸਨ। ਕੁਝ ਲੋਕ ਪੁਲ ‘ਤੇ ਖੜ੍ਹੇ ਸਨ। ਉਸ ਸਮੇਂ ਪੁਲ ਢਹਿ ਗਿਆ ਅਤੇ ਇਹ ਹਾਦਸਾ ਵਾਪਰਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕ ਡੁੱਬ ਗਏ ਹਨ, ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਕ ਦਰਜਨ ਤੋਂ ਵੱਧ ਲੋਕ ਡੁੱਬ ਗਏ ਹਨ। ਇਸ ਦੌਰਾਨ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਲਗਭਗ 6 ਲੋਕਾਂ ਦੀ ਮੌਤ ਹੋ ਗਈ ਹੈ। 

By Gurpreet Singh

Leave a Reply

Your email address will not be published. Required fields are marked *