ਜਲੰਧਰ- ਪੰਜਾਬ ‘ਚ ਮੌਸਮ ਨੇ ਇੱਕ ਵਾਰ ਫੇਰ ਕਰਵਟ ਲਈ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਭਵਿੱਖਬਾਣੀ ਮੁਤਾਬਕ 21 ਅਤੇ 22 ਜੂਨ ਨੂੰ ਸੂਬੇ ਦੇ ਵੱਡੇ ਹਿੱਸੇ ‘ਚ ਭਾਰੀ ਮੀਂਹ ਹੋ ਸਕਦਾ ਹੈ। ਕਈ ਜ਼ਿਲ੍ਹਿਆਂ ‘ਚ 75 ਫੀਸਦੀ ਤੋਂ ਵੱਧ ਮੀਂਹ ਹੋਣ ਦੇ ਸੰਕੇਤ ਦਿੱਤੇ ਗਏ ਹਨ। ਇਸ ਮੀਂਹ ਨਾਲ ਗਰਮੀਆਂ ਵਿਚ ਠੰਡ ਵਰਗਾ ਅਹਿਸਾਸ ਹੋਵੇਗਾ ।
ਭਾਰਤੀ ਮੌਸਮ ਵਿਭਾਗ ਵੱਲੋਂ 20 ਜੂਨ 2025 ਨੂੰ ਜਾਰੀ ਕੀਤੀ ਰਿਪੋਰਟ ਮੁਤਾਬਕ, ਪੰਜਾਬ ‘ਚ ਅਗਲੇ ਕੁਝ ਦਿਨ ਭਾਰੀ ਮੀਂਹ ਪਵੇਗਾ। 20 21 ਤੇ 22 ਜੂਨ ਨੂੰ ਹੋਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ, ਰੂਪਨਗਰ, ਪਟਿਆਲਾ, ਸੰਗਰੂਰ ਵਰਗੇ ਇਲਾਕਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। 22 ਜੂਨ ਨੂੰ ਤਾਂ ਲਗਭਗ ਸਾਰਾ ਪੰਜਾਬ ਹੀ ਮੀਂਹ ‘ਚ ਡੁੱਬਿਆ ਰਹੇਗਾ। 23 ਜੂਨ ਤੋਂ ਮੀਂਹ ਘੱਟ ਪਵੇਗਾ ਪਰ ਗਰਮੀ ਤੋਂ ਰਾਹਤ ਮਿਲੇਗੀ ਹੀ ਅਤੇ ਮੌਸਮ ਵੀ ਸੁਹਾਵਣਾ ਰਹੇਗਾ। 24 ਤਾਰੀਖ ਨੂੰ ਮੁੜ ਵਾਤਾਵਰਣ ਜ਼ਿਆਦਾਤਰ ਹਿੱਸਿਆਂ ‘ਚ ਸੁੱਕਾ ਰਹੇਗਾ।
