ਨਵੀਂ ਦਿੱਲੀ- ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅੱਜ 7ਵਾਂ ਦਿਨ ਹੈ। ਇਸ ਦੇ ਨਾਲ ਭਾਰਤ ਲਈ ਤੇਲ ਦੀ ਸਪਲਾਈ ਘੱਟ ਹੋਣ ਦਾ ਖਤਰਾ ਵੱਧ ਗਿਆ ਹੈ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਪੈਟਰੋਲ-ਡੀਜ਼ਲ ਦੀ ਕੀਮਤ ’ਤੇ ਅਸਰ ਪੈਣ ਵਾਲਾ ਹੈ। ਭਾਰਤ ਆਪਣੇ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਲੱਗਭਗ 80 ਫੀਸਦੀ ਕੁਵੈਤ, ਕਤਰ, ਇਰਾਕ, ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ। ਅਜਿਹੇ ’ਚ ਈਰਾਨ-ਇਜ਼ਰਾਈਲ ਵਿਚਾਲੇ ਜੰਗ ਕਾਰਨ ਮਿਡਲ ਈਸਟ ਤੋਂ ਤੇਲ ਦੀ ਸਪਲਾਈ ਰੁਕਣ ਦਾ ਖਤਰਾ ਵਧਦਾ ਜਾ ਰਿਹਾ ਹੈ।
ਸਿਰਫ ਤੇਲ ਹੀ ਨਹੀਂ, ਇਸ ਸੰਘਰਸ਼ ਦਾ ਅਸਰ ਭਾਰਤ ’ਚ ਸਪਲਾਈ ਹੋਣ ਵਾਲੇ ਡਰਾਈ ਫਰੂਟਸ (ਸੁੱ

ਕੇ ਮੇਵੇ) ’ਤੇ ਵੀ ਪੈਣ ਵਾਲਾ ਹੈ। ਭਾਰਤ ਅਫਗਾਨਿਸਤਾਨ ਤੋਂ ਕਿਸ਼ਮਿਸ਼, ਅਖਰੋਟ, ਬਾਦਾਮ, ਅੰਜੀਰ, ਖੁਬਾਨੀ ਵਰਗੇ ਸੁੱਕੇ ਮੇਵਿਆਂ ਦੀ ਦਰਾਮਦ ਕਰਦਾ ਹੈ। ਭਾਰਤ ਈਰਾਨ ਤੋਂ ਵੀ ਖਜੂਰ, ਮਾਮਰਾ ਬਾਦਾਮ, ਪਿਸਤਾ ਵਰਗੇ ਸੁੱਕੇ ਮੇਵੇ ਮੰਗਵਾਉਂਦਾ ਹੈ।
ਪਹਿਲਾਂ ਅਫਗਾਨਿਸਤਾਨ ਪਾਕਿਸਤਾਨ ਦੇ ਰਸਤੇ ਭਾਰਤ ’ਚ ਸੁੱਕੇ ਮੇਵੇ ਭੇਜਦਾ ਸੀ ਪਰ ਹਾਲ ਦੇ ਦਿਨਾਂ ’ਚ ਪਾਕਿਸਤਾਨ ਦੇ ਨਾਲ ਵੱਧਦੇ ਤਣਾਅ ਵਿਚਾਲੇ ਹੁਣ ਅਫਗਾਨਿਸਤਾਨ ਈਰਾਨ ਦੇ ਚਾਬਹਾਰ ਬੰਦਰਗਾਹ ਤੋਂ ਭਾਰਤ ’ਚ ਡਰਾਈ ਫਰੂਟਸ ਭਿੱਜਵਾਉਂਦਾ ਹੈ। ਹੁਣ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਹੋਣ ਦੀ ਵਜ੍ਹਾ ਨਾਲ ਸੁੱਕੇ ਮੇਵਿਆਂ ਦੀ ਸਪਲਾਈ ਰੁਕ ਗਈ ਹੈ। ਇਸ ਨਾਲ ਦਿੱਲੀ ਦੇ ਥੋਕ ਬਾਜ਼ਾਰਾਂ ’ਚ ਸੁੱਕੇ ਮੇਵਿਆਂ ਦੇ ਮੁੱਲ 5 ਤੋਂ 10 ਗੁਣਾ ਤੱਕ ਵੱਧ ਗਏ ਹਨ।
ਦਿੱਲੀ ਕਰਿਆਨਾ ਕਮੇਟੀ ਦੇ ਜਨਰਲ ਸਕੱਤਰ ਧੀਰਜ ਵੀ. ਸਿੰਧਵਾਨੀ ਕਹਿੰਦੇ ਹਨ ਕਿ ਈਰਾਨ ਤੋਂ ਡਰਾਈ ਫਰੂਟਸ ਦੀ ਸਪਲਾਈ ਘੱਟ ਹੋਈ ਹੈ, ਜੇਕਰ ਜਲਦ ਇਹ ਬਹਾਲ ਨਹੀਂ ਹੋਈ, ਤਾਂ ਆਉਣ ਵਾਲੇ ਮਹੀਨਿਆਂ ’ਚ ਸੁੱਕੇ ਮੇਵਿਆਂ ਦੇ ਮੁੱਲ ਵੱਧ ਸਕਦੇ ਹਨ।
ਈਰਾਨ ਤੋਂ ਇਹ ਸਾਰੀਆਂ ਚੀਜ਼ਾਂ ਵੀ ਮੰਗਵਾਉਂਦੈ ਭਾਰਤ
ਸਿਰਫ ਡਰਾਈ ਫਰੂਟਸ ਅਤੇ ਤੇਲ ਹੀ ਨਹੀਂ, ਭਾਰਤ ਈਰਾਨ ਤੋਂ ਲੂਣ, ਸਲਫਰ, ਮਿੱਟੀ, ਪੱਥਰ, ਪਲਾਸਟਰ, ਚੂਨਾ ਅਤੇ ਸੀਮੈਂਟ, ਖਣਿਜ ਈਂਧਨ, ਪਲਾਸਟਿਕ ਅਤੇ ਉਸ ਦੇ ਬਣੇ ਪ੍ਰੋਡਕਟਸ, ਲੋਹਾ ਅਤੇ ਇਸਪਾਤ, ਆਰਗੈਨਿਕ ਕੈਮੀਕਲਜ਼, ਗੋਂਦ, ਕਿਸ਼ਮਿਸ਼ ਅਤੇ ਲਾਕ ਵਰਗੇ ਪ੍ਰੋਡਕਟ ਵੀ ਮੰਗਵਾਉਂਦਾ ਹੈ।
ਭਾਰਤ ਅਤੇ ਈਰਾਨ ਵਿਚਾਲੇ ਵਪਾਰ
ਭਾਰਤ ਨੇ ਮਾਰਚ 2025 ’ਚ ਈਰਾਨ ਨੂੰ 130 ਮਿਲੀਅਨ ਅਮਰੀਕੀ ਡਾਲਰ ਦੇ ਸਾਮਾਨ ਭੇਜੇ ਅਤੇ 43 ਮਿਲੀਅਨ ਅਮਰੀਕੀ ਡਾਲਰ ਦੇ ਸਾਮਾਨ ਮੰਗਵਾਏ। ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ ਈਰਾਨ ਲਈ ਐਕਸਪੋਰਟ 88.1 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 41.5 ਮਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ । ਯਾਨੀ ਕਿ ਸਿਰਫ ਇਕ ਸਾਲ ’ਚ ਕਾਰੋਬਾਰ ’ਚ 47.1 ਫੀਸਦੀ ਦਾ ਉਛਾਲ ਆਇਆ ਹੈ। ਹਾਲਾਂਕਿ, ਈਰਾਨ ਤੋਂ ਦਰਾਮਦ 56.2 ਮਿਲੀਅਨ ਅਮਰੀਕੀ ਡਾਲਰ ਨਾਲ 23.6 ਫੀਸਦੀ ਘੱਟ ਕੇ 13.3 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ।