ਭਾਰਤੀ ਮਹਿਲਾ ਹਾਕੀ ਟੀਮ ਦੀ ਯੂਰਪੀਅਨ ਪੜਾਅ ’ਚ ਲਗਾਤਾਰ 6ਵੀਂ ਹਾਰ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਬੈਲਜੀਅਮ ਹੱਥੋਂ 0-2 ਨਾਲ ਹਾਰ ਗਈ ਜਿਹੜੀ ਐੱਫ. ਆਈ. ਐੱਚ. ਪ੍ਰੋ ਲੀਗ ਦੇ ਯੂਰਪੀਅਨ ਪੜਾਅ ਵਿਚ ਉਸਦੀ ਲਗਾਤਾਰ 6ਵੀਂ ਹਾਰ ਹੈ। ਦੋ ਗੋਲ ਰਹਿਤ ਕੁਆਰਟਰ ਤੋਂ ਬਾਅਦ ਬੈਲਜੀਅਮ ਨੇ ਤੀਜੇ ਕੁਆਰਟਰ ਵਿਚ ਲਗਾਤਾਰ ਦੋ ਗੋਲ ਕਰ ਕੇ ਜਿੱਤ ਤੈਅ ਕੀਤੀ। ਬੈਲਜੀਅਮ ਨੇ ਸ਼ਨੀਵਾਰ ਨੂੰ ਭਾਰਤੀ ਟੀਮ ਨੂੰ 5-1 ਨਾਲ ਹਰਾਇਆ ਸੀ। ਐਂਬ੍ਰੇ ਬੇਲੇਨਘੀ ਨੇ 40ਵੇਂ ਮਿੰਟ ਵਿਚ ਬੈਲਜੀਅਮ ਨੂੰ ਬੜ੍ਹਤ ਦਿਵਾਈ ਜਦਕਿ ਲੀਏਨ ਹਿਲੇਵਾਰਟ ਨੇ ਇਸ ਦੇ ਤੁਰੰਤ ਬਾਅਦ ਇਕ ਹੋਰ ਗੋਲ ਕਰ ਕੇ ਬੈਲਜੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਇਸ ਹਾਰ ਤੋਂ ਬਾਅਦ ਭਾਰਤ 14 ਮੈਚਾਂ ਵਿਚੋਂ 10 ਅੰਕਾਂ ਨਾਲ ਅੰਕ ਸੂਚੀ ਵਿਚ 9ਵੇਂ ਤੇ ਆਖਰੀ ਸਥਾਨ ’ਤੇ ਹੈ।

By Gurpreet Singh

Leave a Reply

Your email address will not be published. Required fields are marked *