ਚੰਡੀਗੜ ਮੇਅਰ ਦੀ ਚੋਣ ਨੂੰ ਲੈ ਕੇ ਵੱਡੀ UPDATE, ਮਿਲ ਗਈ ਮਨਜ਼ੂਰੀ, ਵੇਖੋ……

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਦੇ ਅਗਲੇ ਮੇਅਰ ਦੀ ਚੋਣ ਹੁਣ ਸੀਕ੍ਰੇਟ ਵੋਟਿੰਗ ਦੀ ਬਜਾਏ ਹੱਥ ਖੜ੍ਹੇ ਕਰਕੇ ਹੋਵੇਗੀ। ਨਗਰ ਨਿਗਮ ਦੇ 30 ਸਾਲਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਕਿ ਹੁਣ ਕੌਂਸਲਰ ਨਗਰ ਨਿਗਮ ਦਾ 29ਵਾਂ ਮੇਅਰ ਹੱਥ ਖੜ੍ਹਾ ਕਰਕੇ ਚੁਣਨਗੇ। ਚੰਡੀਗੜ੍ਹ ਦੇ ਮੇਅਰ ਦੀ ਸੀਕ੍ਰੇਟ ਵੋਟਿੰਗ ਦੀ ਬਜਾਏ ਹੱਥ ਖੜ੍ਹਾ ਕਰਕੇ ਚੋਣ ਕਰਵਾਉਣ ਦੇ ਪ੍ਰਸਤਾਵ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਮਨਜ਼ੂਰੀ ਦੇ ਦਿੱਤੀ ਹੈ। ਹੱਥ ਖੜ੍ਹੇ ਕਰਕੇ ਚੋਣ ਕਰਵਾਉਣ ਦਾ ਪ੍ਰਸਤਾਵ ਪਿਛਲੇ ਸਾਲ ਮਨਜ਼ੂਰੀ ਦੇ ਲਈ ਪ੍ਰਸ਼ਾਸਕ ਨੂੰ ਭੇਜਿਆ ਗਿਆ ਸੀ। ਮੰਗਲਵਾਰ ਨੂੰ ਪ੍ਰਸ਼ਾਸਕ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਿਹਾ ਕਿ ਇਸ ਫ਼ੈਸਲੇ ਨਾਲ ਚੋਣਾਂ ’ਚ ਹੋਰ ਜ਼ਿਆਦਾ ਪਾਰਦਰਸ਼ਤਾ ਆਵੇਗੀ ਅਤੇ ਨਗਰ ਨਿਗਮ ਨੂੰ ਲੋਕਤੰਤਰੀ ਢੰਗ ਨਾਲ ਚਲਾਉਣ ’ਚ ਮਦਦ ਮਿਲੇਗੀ।
ਚੰਡੀਗੜ੍ਹ ਨਗਰ ਨਿਗਮ ਦਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਹਰ ਸਾਲ ਚੁਣੇ ਜਾਂਦੇ ਹਨ। 1996 ’ਚ ਨਗਰ ਨਿਗਮ ਦੇ ਗਠਨ ਦੇ ਬਾਅਦ ਤੋਂ ਹੀ ਹਰ ਵਾਰ ਇਨ੍ਹਾਂ ਸਾਰਿਆਂ ਨੂੰ ਸੀਕ੍ਰੇਟ ਵੋਟਿੰਗ ਰਾਹੀਂ ਚੁਣਿਆ ਜਾਂਦਾ ਰਿਹਾ ਹੈ। ਕਈ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਸਿਆਸੀ ਪਾਰਟੀ ਕੋਲ ਬਹੁਮਤ ਹੋਣ ਦੇ ਬਾਅਦ ਸੀਕ੍ਰੇਟ ਵੋਟਿੰਗ ਦੌਰਾਨ ਬਹੁਮਤ ਵਾਲੀ ਪਾਰਟੀ ਦੇ ਕੁੱਝ ਕੌਂਸਲਰ ਦੂਜੀ ਪਾਰਟੀ ਦੇ ਉਮੀਦਵਾਰ ਨੂੰ ਕਰਾਸ ਵੋਟ ਕਰ ਜਾਂਦੇ ਹਨ। ਦਲ-ਬਦਲ ਕਾਨੂੰਨ ਵੀ ਨਗਰ ਨਿਗਮ ਦੀ ਚੋਣ ਪ੍ਰਕਿਰਿਆ ’ਤੇ ਲਾਗੂ ਨਹੀਂ ਹੁੰਦਾ ਹੈ। ਇਸ ਲਈ ਸੀਕ੍ਰੇਟ ਵੋਟਿੰਗ ’ਚ ਕਿਸੇ ਦੂਜੀ ਪਾਰਟੀ ਦਾ ਸਮਰਥਨ ਕਰਨਾ ਆਸਾਨ ਹੈ ਪਰ ਹੁਣ ਹੱਥ ਖੜ੍ਹੇ ਕਰਕੇ ਵੋਟ ਪਾਉਣ ਦੀ ਪ੍ਰਕਿਰਿਆ ਨਾਲ ਕਰਾਸ ਵੋਟਿੰਗ ਦੀ ਸੰਭਾਵਨਾ ਘੱਟ ਹੋ ਜਾਵੇਗੀ।
23 ਦਸੰਬਰ 1996 ਨੂੰ ਇੱਕ ਸਾਲ ਲਈ ਕਮਲਾ ਸ਼ਰਮਾ ਚੰਡੀਗੜ੍ਹ ਦੀ ਪਹਿਲੀ ਮੇਅਰ ਬਣੀ।
19 ਜੂਨ 1995 ਨੂੰ ਐੱਮ. ਪੀ. ਤਿਆਗੀ ਨਗਰ ਨਿਗਮ ਦੇ ਪਹਿਲਾ ਕਮਿਸ਼ਨਰ ਬਣਾਏ ਗਏ।
1996 ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ’ਚ 28 ਮੇਅਰ ਚੁਣੇ ਗਏ ਹਨ।
ਹੁਣ ਤੱਕ ਚੁਣੇ ਗਏ 28 ਮੇਅਰਾਂ ’ਚੋਂ 15 ਔਰਤਾਂ ਵੀ ਸ਼ਹਿਰ ਦੀ ਮੇਅਰ ਰਹੀਆਂ ਹਨ।

By Gurpreet Singh

Leave a Reply

Your email address will not be published. Required fields are marked *