ਪੰਜਾਬ ਚ ਭਾਰੀ ਮੀਂਹ, ਸਰਹੱਦੀ ਖੇਤਰ ‘ਚ ਭਰਿਆ ਗੋਡੇ-ਗੋਡੇ ਪਾਣੀ

ਪੰਜਾਬ ”ਚ ਭਾਰੀ ਮੀਂਹ, ਸਰਹੱਦੀ ਖੇਤਰ ”ਚ ਭਰਿਆ ਗੋਡੇ-ਗੋਡੇ ਪਾਣੀ

ਨੈਸ਼ਨਲ ਟਾਈਮਜ਼ ਬਿਊਰੋ :- ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਸੀ, ਉੱਥੇ ਹੀ ਕਿਸਾਨ ਵਰਗ ਨੂੰ ਆਪਣੇ ਝੋਨੇ ਦੀ ਫਸਲ ਲਗਾਉਣ ਅਤੇ ਲੱਗੀ ਹੋਈ ਨੂੰ ਪਾਣੀ ਸਹੀ ਰੂਪ ਵਿਚ ਨਾ ਮਿਲਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਜੇ ਪਾਸੇ ਹੁਣ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਜਾ ਰਿਹਾ ਹੈ ਕਿ ਬਾਰਿਸ਼ ਅਤੇ ਤੇਜ਼ ਤੂਫਾਨ ਹੋਣ ਦਾ ਖਦਸ਼ਾ ਹੈ। ਉਥੇ ਹੀ ਸਰਹੱਦੀ ਖੇਤਰ ਅੰਦਰ ਕਰੀਬ ਇਕ ਘੰਟਾ ਹੋਈ ਲਗਾਤਾਰ ਬਾਰਿਸ਼ ਨੇ ਪੂਰੇ ਇਲਾਕੇ ਅੰਦਰ ਜਲ ਥਲ ਕਰ ਦਿੱਤਾ ਅਤੇ ਇਸ ਬਾਰਿਸ਼ ਕਾਰਨ ਗਲੀਆਂ ਵਿਚ ਗੋਡੇ ਗੋਡੇ ਪਾਣੀ ਭਰ ਗਿਆ। 

ਦੂਜੇ ਪਾਸੇ ਕਿਸਾਨ ਵਰਗ ਵਿਚ ਇਸ ਬਾਰਿਸ਼ ਕਾਰਨ ਕਾਫੀ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ ਕਿਉਂਕਿ ਕਈ ਕਿਸਾਨਾਂ ਦੇ ਲੱਗੇ ਹੋਏ ਝੋਨੇ ਦਾ ਪਾਣੀ ਪੂਰਾ ਨਹੀਂ ਹੋ ਰਿਹਾ ਸੀ ਅਤੇ ਕਈ ਕਿਸਾਨ ਝੋਨਾ ਲਗਾਉਣ ਲਈ ਪਾਣੀ ਦੀ ਘਾਟ ਮਹਿਸੂਸ ਕਰ ਰਹੇ ਸਨ, ਜੋ ਇਸ ਮੀਂਹ ਨੇ ਪੂਰੀ ਕਰ ਦਿੱਤੀ ਹੈ। ਕਿਸਾਨਾਂ ਨੂੰ ਝੋਨਾ ਲਾਉਣ ਵਿਚ ਵੀ ਇਹ ਬਾਰਿਸ਼ ਕਾਫੀ ਲਾਭਕਾਰੀ ਸਿੱਧ ਹੋ ਰਹੀ ਹੈ ਕਿਉਕਿ ਇਸ ਬਾਰਸ਼ ਕਾਰਨ ਕਿਸਾਨ ਵਰਗ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਨੂੰ ਪਾਣੀ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਇਸ ਬਾਰਿਸ਼ ਤੋਂ ਬਾਅਦ ਕਾਫੀ ਹੱਦ ਤੱਕ ਕਿਸਾਨਾਂ ਨੂੰ ਰਹਿਤ ਮਹਿਸੂਸ ਹੋ ਰਹੀ ਹੈ। 

By Gurpreet Singh

Leave a Reply

Your email address will not be published. Required fields are marked *