ਗਿੱਲ ਦਾ ਮੈਦਾਨ ’ਤੇ ਹੁਨਰ ਰੋਹਿਤ ਅਤੇ ਵਿਰਾਟ ਵਰਗਾ ਪ੍ਰਭਾਵਸ਼ਾਲੀ ਨਹੀਂ : ਹੁਸੈਨ

ਨੈਸ਼ਨਲ ਟਾਈਮਜ਼ ਬਿਊਰੋ :- ਇੰਗਲੈਂਡ ਖਿਲਾਫ 5 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਟੈਸਟ ’ਚ 5 ਵਿਕਟਾਂ ਨਾਲ ਹਾਰ ਮਿਲਣ ਤੋਂ ਬਾਅਦ ਭਾਰਤ ਦੇ ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਰਣਨੀਤੀ ਦੀ ਆਲੋਚਨਾ ਵਿਚਾਲੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ‘ਮੈਦਾਨ ’ਤੇ ਉਸ ਵਿਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗਾ ਹੁਨਰ ਨਹੀਂ ਦਿਸਿਆ।’

ਭਾਰਤ ਨੂੰ ਇਸ ਮੈਚ ’ਚ 5 ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਮੰਗਲਵਾਰ ਨੂੰ ਮੈਚ ਦੇ 5ਵੇਂ ਦਿਨ 371 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਮ ਨੇ ਇਸ ਦੇ ਨਾਲ ਹੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ।

ਰੋਹਿਤ ਸ਼ਰਮਾ ਤੋਂ ਬਾਅਦ ਕਪਤਾਨ ਦੇ ਰੂਪ ’ਚ ਆਪਣੇ ਪਹਿਲੇ ਟੈਸਟ ’ਚ ਗਿੱਲ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਹੁਸੈਨ ਨੇ ਕਿਹਾ ਕਿ ਇਹ ਨੌਜਵਾਨ ਖਿਡਾਰੀ ਕਪਤਾਨ ਦੇ ਤੌਰ ’ਤੇ ‘ਸਰਗਰਮ ਹੋਣ ਦੀ ਬਜਾਏ ਪ੍ਰਤੀਕਿਰਿਆ ਦੇ ਰਿਹਾ’ਸੀ। ਹੁਸੈਨ ਨੇ ਕਿਹਾ ਕਿ ਮੈਂ ਦੇਖਿਆ ਕਿ ਕੋਈ ਤਰੀਕਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ (ਗਿੱਲ) ਕੋਲ ਮੈਦਾਨ ’ਤੇ ਰੋਹਿਤ ਅਤੇ ਕੋਹਲੀ ਵਰਗਾ ਹੁਨਰ ਨਹੀਂ ਦਿਸਿਆ। ਮੈਨੂੰ ਲੱਗਾ ਕਿ ਉਹ ਸਰਗਰਮ ਹੋਣ ਦੀ ਬਜਾਏ ਪ੍ਰਤੀਕਿਰਿਆ ਦੇ ਰਿਹਾ ਸੀ। ਜਦੋਂ ਰੋਹਿਤ ਅਤੇ ਕੋਹਲੀ ਟੀਮ ਦੀ ਕਪਤਾਨੀ ਕਰ ਰਹੇ ਸਨ, ਉਦੋਂ ਤੁਹਾਨੂੰ ਦੇਖ ਕੇ ਹੀ ਸਮਝ ਆ ਜਾਂਦਾ ਸੀ ਕਿ ਕੌਣ ਅਗਵਾਈ ਕਰ ਰਿਹਾ ਹੈ ਪਰ ਇਸ ਮੈਚ ’ਚ ਮੈਨੂੰ ਲੱਗਾ ਕਿ 2 ਜਾਂ 3 ਕਪਤਾਨ ਹਨ। ਇਸ ਤਰ੍ਹਾਂ ਲੱਗਾ, ਜਿਵੇਂ ਇਕ ਕਮੇਟੀ ਟੀਮ ਦੀ ਅਗਵਾਈ ਕਰ ਰਹੀ ਹੈ।

ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਂਡ ਨੇ ਕਿਹਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਟੈਸਟ ਮੈਚ ਜਿੱਤਦੇ ਹੋ ਤਾਂ ਇਹ ਇਕ ਸ਼ਾਨਦਾਰ ਅਹਿਸਾਸ ਹੁੰਦਾ ਹੈ। ਭਾਰਤ ਕੋਲ ਇਸ ਮੈਚ ਨੂੰ ਕੰਟਰੋਲ ਕਰਨ ਦੇ ਕਈ ਮੌਕੇ ਸਨ। ਇੰਗਲੈਂਡ ਨੇ ਬਸ ਸੰਘਰਸ਼ ਕੀਤਾ ਅਤੇ ਸਖਤ ਟੱਕਰ ਦਿੱਤੀ। ਟੀਚੇ ਦਾ ਪਿੱਛਾ ਕਰਨ ਦੇ ਮਾਮਲੇ ’ਚ ਇਹ ਸ਼ਾਨਦਾਰ ਨਤੀਜਾ ਸੀ। ਡਕੇਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਟੀਮ ਲਈ ਲਗਾਤਾਰ ਇਸ ਤਰ੍ਹਾਂ ਕਰ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *