ਦਿਨ ਚੜ੍ਹਦੇ ਪੰਜਾਬ ਦੇ ਇਸ ਪਿੰਡ ਵਿਚ ਪੈ ਗਿਆ ਰੌਲਾ, ਘਟਨਾ ਦੇਖ ਹਰ ਕੰਬ ਗਿਆ ਹਰ ਕੋਈ

ਪਟਿਆਲਾ/ਨਾਭਾ : ਨਾਭਾ ਬਲਾਕ ਦੇ ਪਿੰਡ ਦੋਦਾ ਦੇ ਨਜ਼ਦੀਕ ਨਾਭਾ-ਮਲੇਰਕੋਟਲਾ ਰੋਡ ‘ਤੇ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਔਰਤ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਔਰਤ ਦੇ ਸਿਰ ਉੱਪਰ ਡੂੰਘੇ ਜ਼ਖਮਾਂ ਦੇ ਨਿਸ਼ਾਨ ਸੀ ਅਤੇ ਕੋਲ ਰੱਸਾ ਵੀ ਪਿਆ ਸੀ। ਇਸ ਔਰਤ ਦਾ ਕਤਲ ਕਿਉਂ ਕੀਤਾ ਅਤੇ ਇਹ ਕਿੱਥੋਂ ਦੀ ਰਹਿਣ ਵਾਲੀ ਹੈ, ਪੁਲਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਨੂੰ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹ ਸੈਰ ਕਰਨ ਲਈ ਜਾ ਰਹੇ ਸੀ ਤਾਂ ਮੌਕੇ ‘ਤੇ ਲਾਸ਼ ਵੇਖ ਕੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਤਲ ਕਿਸ ਨੇ ਕੀਤਾ ਅਤੇ ਇਹ ਔਰਤ ਕਿੱਥੋਂ ਦੀ ਰਹਿਣ ਵਾਲੀ ਹੈ।

ਵਾਰਦਾਤ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਇਸ ਔਰਤ ਦੇ ਸਿਰ ਉੱਤੇ ਸੱਟ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਮੌਕੇ ‘ਤੇ ਰੱਸਾ ਵੀ ਪਿਆ ਸੀ, ਔਰਤ ਦੀਆਂ ਚੱਪਲਾਂ ਵੀ ਨਜ਼ਦੀਕ ਪਈਆਂ ਸਨ। ਪਿੰਡ ਵਾਸੀਆਂ ਨੇ ਤੜਕਸਾਰ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰੱਖਵਾ ਦਿੱਤਾ ਹੈ ਪਰ ਔਰਤ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ ਕਿਉਂਕਿ ਇਹ ਔਰਤ ਆਲੇ-ਦੁਆਲੇ ਦੇ ਪਿੰਡਾਂ ਦੀ ਨਹੀਂ ਲੱਗ ਰਹੀ। ਪੁਲਸ ਵੱਲੋਂ ਹੁਣ ਹਰ ਪਹਿਲੂ ਤੋਂ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਤਲ ਕਿਸਨੇ ਕੀਤਾ ਅਤੇ ਔਰਤ ਕਿੱਥੋਂ ਦੀ ਰਹਿਣ ਵਾਲੀ ਹੈ। 

By Gurpreet Singh

Leave a Reply

Your email address will not be published. Required fields are marked *