ਹਰਜੋਤ ਬੈਂਸ ਨੇ ਨਵੇਂ ਦਾਖਲਿਆਂ ਲਈ ਹਲਫਨਾਮਾ ਲੈਣ ਦੇ ਪੰਜਾਬ ਯੂਨੀਵਰਸਿਟੀ ਦੇ ਫ਼ੈਸਲਾ ਨੂੰ ਦੱਸਿਆ ਤਾਨਾਸ਼ਾਹੀ, VC ਕੋਲੋਂ ਮੰਗਿਆ ਸਪਸ਼ਟੀਕਰਨ

ਨੈਸ਼ਨਲ ਟਾਈਮਜ਼ ਬਿਊਰੋ :- ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 2025-26 ਦੇ ਸੈਸ਼ਨ ਵਿਚ ਨਵੇਂ ਦਾਖਲਿਆਂ ਲਈ ਹਲਫਨਾਮਾ ਲੈਣ ਦੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਫੈਸਲੇ ਨੂੰ ਤਾਨਾਸ਼ਾਹੀ ਅਤੇ ਮਨਮਾਨਾ ਕਿਹਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਥਓਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਹੈ। ਬੈਂਸ, ਜੋ ਕਿ ਯੂਨੀਵਰਸਿਟੀ ਦੇ ਗੈਰ-ਸਰਕਾਰੀ ਸੈਨੇਟ ਮੈਂਬਰ ਵੀ ਹਨ, ਨੇ ਹਲਫਨਾਮੇ ਦੀ ਸ਼ਰਤਾਂ ਬਾਰੇ ਪ੍ਰਸ਼ਨ ਕੀਤਾ ਕਿ ਕੀ ਇਸ ਫੈਸਲੇ ਨੂੰ ਸੈਨੇਟ ਜਾਂ ਸਿੰਡਈਕੇਟ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ? ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਕਾਰਨ ਵਿਦਿਆਰਥੀ ਚਿੰਤਤ ਹਨ ਅਤੇ ਇਸ ਨੇ ਅਕਾਦਮਿਕ ਭਾਈਚਾਰੇ ਵਿਚ ਬੇਭਰੋਸਗੀ ਪੈਦਾ ਕੀਤੀ ਹੈ। ਬੈਂਸ ਨੇ ਚਿਤਾਵਨੀ ਦਿੱਤੀ ਕਿ ਇਹ ਹਲਫਨਾਮਾ ਵਿਦਿਆਰਥੀਆਂ ਦੀ ਸਮਾਜਿਕ ਅਤੇ ਰਾਜਨੀਤਿਕ ਸਰਗਰਮੀ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *