ਪਿੰਡ ਮੰਡੀਰਾਂਵਾਲਾ ਦੇ ਹਰਪਾਲ ਸਿੰਘ ਦੀ ਵਿਦੇਸ਼ ਵਿਚ ਮੌਤ

abroad  death  family

ਮੋਗਾ : ਪਿੰਡ ਮੰਡੀਰਾਂ ਵਾਲਾ ਦਾ ਹਰਪਾਲ ਸਿੰਘ ਰੇਖੀ ਪੁੱਤਰ ਦਰਸ਼ਨ ਸਿੰਘ 10 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ। ਜਿੱਥੇ ਉਹ ਲੰਬੇ ਸਮੇਂ ਤੋਂ ਇਕ ਕੰਪਨੀ ਵਿਚ ਕੰਮ ਕਰ ਰਿਹਾ ਸੀ, ਦੀ ਹਾਦਸੇ ਵਿਚ ਮੌਤ ਹੋ ਗਈ। ਮੰਗਲਵਾਰ ਰਾਤ ਨੂੰ ਪਰਿਵਾਰ ਨੂੰ ਇਕ ਵਿਅਕਤੀ ਨੇ ਸੂਚਿਤ ਕੀਤਾ ਕਿ ਉਹ ਹਰਪਾਲ ਸਿੰਘ ਨਾਲ ਕੰਮ ਕਰ ਰਿਹਾ ਸੀ ਕਿ ਹਰਪਾਲ ਸਿੰਘ ਰੇਖੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। 

ਹਰਪਾਲ ਸਿੰਘ ਦੋ-ਤਿੰਨ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਆਉਂਦਾ ਸੀ ਅਤੇ ਫਿਰ ਵਾਪਸ ਆ ਜਾਂਦਾ ਸੀ। ਉਸਦੀ ਅਚਾਨਕ ਮੌਤ ਨਾਲ ਪਰਿਵਾਰ ਵਿਚ ਹੀ ਨਹੀਂ ਸਗੋਂ ਪਿੰਡ ਵਿਚ ਵੀ ਸੋਗ ਦਾ ਮਾਹੌਲ ਹੈ। ਇਸ ਦੌਰਾਨ ਹਰਪਾਲ ਸਿੰਘ ਰੇਖੀ ਦੀ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਲਈ ਆਪਣੇ ਦੋ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ। 

By Gurpreet Singh

Leave a Reply

Your email address will not be published. Required fields are marked *