
ਟੋਰਾਂਟੋ: ਮਸ਼ਹੂਰ ਕੌਮਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿਚਲੇ ਕੈਫੇ ‘ਤੇ ਹੋਈ ਗੋਲੀਬਾਰੀ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਇਹ ਵਾਕਿਆ ਕੈਨੇਡਾ ਦੇ ਬ੍ਰੈਂਪਟਨ ਇਲਾਕੇ ‘ਚ ਵਾਪਰਿਆ। ਗੋਲੀਬਾਰੀ ਦੀ ਜ਼ਿੰਮੇਵਾਰੀ ਖਾਲਿਸਤਾਨੀ ਆਤੰਕੀ ਗਰੁੱਪ ‘ਤੇ ਕੰਮ ਕਰ ਰਹੇ ਇੱਕ ਵਿਅਕਤੀ ਨੇ ਲੈ ਲਈ ਹੈ।
ਇਹ ਘਟਨਾ ਕੱਲ੍ਹ ਰਾਤ ਦਰਜਨ ਭਰ ਗੋਲੀਆਂ ਚੱਲਣ ਨਾਲ ਵਾਪਰੀ। ਹਾਲਾਂਕਿ ਇਸ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਕੈਫੇ ਦੀ ਬਾਹਰੀ ਇਮਾਰਤ ਨੂੰ ਨੁਕਸਾਨ ਪਹੁੰਚਿਆ। ਹਮਲੇ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਖਾਲਿਸਤਾਨੀ ਲੀਡਰ ਦੱਸਦੇ ਹੋਏ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੀ ਹੈ।
ਲੋਕਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਪਿਲ ਸ਼ਰਮਾ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਇਹ ਘਟਨਾ ਕੈਨੇਡਾ ਵਿੱਚ ਭਾਰਤੀ ਹਸਤੀਆਂ ਅਤੇ ਉਨ੍ਹਾਂ ਦੀ ਸੰਪਤੀ ਉੱਤੇ ਵਧ ਰਹੀਆਂ ਧਮਕੀਆਂ ਤੇ ਹਮਲਿਆਂ ਵੱਲ ਇੱਕ ਹੋਰ ਖਤਰਨਾਕ ਇਸ਼ਾਰਾ ਮੰਨੀ ਜਾ ਰਹੀ ਹੈ।
