ਸਾਬਕਾ ਹਲਕਾ ਵਿਧਾਇਕ ਵੱਲੋਂ ਹਲਕਾ ਡੇਰਾਬੱਸੀ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼

Derabassi

ਡੇਰਾਬੱਸੀ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ਬੂਟੇ ਲਾਉਣ ਦੀ ਮੁਹਿੰਮ ਦਾ ਅੱਜ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਹਲਕੇ ਵਿੱਚ ਇਸ ਮੁਹਿੰਮ ਦਾ ਆਗਾਜ਼ ਪਿੰਡ ਦੇਵੀ ਨਗਰ ਤੋਂ ਕੀਤਾ। ਇਸ ਮੌਕੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿੰਡ ਦੇਵੀ ਨਗਰ ਦੀ ਸ਼ਾਮਲਾਤ ਦੀ ਦੋ ਕਿੱਲੇ ਜ਼ਮੀਨ ਵਿੱਚ ਜੰਗਲ ਵਿਕਸਤ ਕੀਤਾ ਜਾਏਗਾ।

ਉਨ੍ਹਾਂ ਨੇ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਅਕਾਲੀ ਦਲ ਦੀ ਟੀਮ ਵੱਲੋਂ 10 ਹਜ਼ਾਰ ਦੇ ਕਰੀਬ ਬੂਟੇ ਲਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਬੂਟੇ ਪੂਰੀ ਤਕਨੀਕ ਨਾਲ ਲਾਏ ਜਾ ਰਹੇ ਹਨ ਤਾਂ ਜੋ ਚੰਗਾ ਜੰਗਲ ਵਿਕਸਤ ਕੀਤਾ ਜਾ ਸਕੇ। ਇਸ ਲਈ ਇਥੇ ਬੂਟੇ ਲਾਉਣ ਤੋਂ ਬਾਅਦ ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦੀ ਟੀਮ ਇਨ੍ਹਾਂ ਬੂਟਿਆਂ ਦੀ ਦੇਖਰੇਖ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਥੇ ਬੂਟਿਆਂ ਦੀ ਰਾਖੀ ਲਈ ਤਾਰ ਵਾੜ ਵੀ ਕੀਤੀ ਜਾਏਗੀ। ਇਸ ਤੋਂ ਜ਼ੀਰਕਪੁਰ ਵਿੱਚ ਪੀਰਮੁਛੱਲਾ, ਛੱਤ ਅਤੇ ਬਲਟਾਣਾ ਦੇ ਨੇਚਰ ਪਾਰਕ ਵਿੱਚ ਬੂਟੇ ਲਾਏ ਜਾਣਗੇ। ਉਨ੍ਹਾਂ ਨੇ ਇਕ ਮੋਬਾਈਲ ਨੰਬਰ 9501287100 ਵੀ ਜਾਰੀ ਕੀਤਾ ਜਿਸ ’ਤੇ ਕੋਈ ਵੀ ਸੰਪਰਕ ਕਰ ਮੁਫ਼ਤ ਬੂਟੇ ਲੁਆ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਬੂਟੇ ਲਗਵਾਉਣ ਲਈ ਸਬੰਧਿਤ ਵਿਅਕਤੀ ਨੂੰ ਜਿੰਮੇਦਾਰੀ ਲੈਣੀ ਪਏਗੀ ਕਿ ਉਹ ਬੂਟਿਆਂ ਦੀ ਪੂਰੀ ਦੇਖਰੇਖ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਬੂਟੇ ਸਹਾਰਨਪੁਰ ਦੀ ਨਰਸਰੀਆਂ ਤੋਂ ਲਿਆਂਦੇ ਗਏ ਹਨ ਜੋ ਕਰੀਬ ਛੇਂ ਤੋਂ ਅੱਠ ਫੁੱਟ ਵੱਡੇ ਹਨ ਤਾਂ ਜੋ ਉਹ ਛੇਤੀ ਜੜ੍ਹ ਫੜ ਸੱਕਣ। ਅੱਜ ਲਾਏ ਗਏ ਬੂਟਿਆਂ ਵਿੱਚ ਫਲ ਦਾਰ ਅਤੇ ਛਾਂ ਦਾਰ ਬੂਟੇ ਸ਼ਾਮਲ ਹਨ ਜਿਨ੍ਹਾਂ ਵਿੱਚ ਜਾਮੁਨ, ਅਰਜਨ, ਸਿਲਵਰ ਓਕ, ਅਮਰੂਦ, ਨੀਮ, ਅੰਬ, ਪੀਪਲ, ਬਿੱਲ ਸਣੇ ਹੋਰ ਬੂਟੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਫਲਾਂ ਦੇ ਬੂਟੇ ਇਸ ਹਿਸਾਬ ਨਾਲ ਲਾਏ ਜਾਣਗੇ ਤਾਂ ਜੋ ਇਥੇ ਪੰਛੀ ਵੀ ਆ ਸੱਕਣ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹਲਕੇ ਦੇ ਹਰੇਕ ਪਿੰਡ ਵਿੱਚ ਅਜਿਹੇ ਜੰਗਲ ਸਥਾਪਤ ਕੀਤੇ ਜਾਣਗੇ। ਇਸ ਮੌਕੇ ਸਰਕਲ ਪ੍ਰਧਾਨ ਰਜਿੰਦਰ ਸਿੰਘ ਈਸਾਪੁਰ, ਗੁਰਇਕਬਾਲ ਸਿੰਘ ਪੂਨੀਆ, ਸੁਰੇਸ਼ ਸਾਰਧਾ, ਮਹਿੰਦਰ ਸੂਦ, ਸੁਨੀਲ ਸੈਣੀ, ਹਰਵਿੰਦਰ ਪਿੰਕਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *