ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਜਿ਼ਲਾ ਸੰਗਰੂਰ (Sangrur) (ਸਾਡਾ ਕੀ ਕਸੂਰ ਸਾਡਾ ਜਿ਼ਲਾ ਸੰਗਰੂਰ) ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਜਿਊਂਦੇ ਰਹਿੰਦਿਆਂ ਹੀ ਉਨ੍ਹਾਂ ਦੀ ਮੌਤ ਦਾ ਸਰਟੀਫਿਕੇਟ ਬਣਾ ਕੇ ਬੀਮੇ ਦੇ 17 ਲੱਖ 93 ਹਜ਼ਾਰ ਰੁਪਏ ਕੱਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਿਸ ਦੀ ਮਦਦ ਨਾਲ ਕੱਢਵਾਏ ਬੀਮੇ ਦੇ ਪੈੈਸੇ
ਸੰਗਰੂਰ ਵਿਖੇ ਜਿਸ ਨੌਜਵਾਨ ਪੁੱਤਰ ਯਾਦਵਿੰਦਰ ਸਿੰਘ ਵਲੋਂ ਆਪਣੇ ਪਿਤਾ ਅਮਰਜੀਤ ਸਿੰਘ ਦਾ ਜਾਅਲੀ ਮੌਤ ਦਾ ਸਰਟੀਫਿਕੇਟ (Fake death certificate) ਬਣਾ ਕੇ ਬੀਮੇ ਦੇ ਪੈੈਸੇ ਕੱਢਵਾਏ ਗਏ ਹਨ ਵਿਚ ਇਕ ਬੈਂਕ ਕਰਮਚਾਰੀ ਵੀ ਸ਼ਾਮਲ ਹੈ, ਜਿਸਨੂੰ ਵੀ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੰਗਰੂਰ ਦੇ ਕਿਸ ਪਿੰਡ ਦਾ ਮਾਮਲਾ
ਸੰਗਰੂਰ ਵਿਚ ਪੈਂਦੇ ਪਿੰਡ ਬਲੀਆ (Village Balia) ਦੇ ਵਸਨੀਕ ਨੌਜਵਾਨ ਯਾਦਵਿੰਦਰ (Young Yadavinder) ਸਿੰਘ ਨੇੇ ਪਹਿਲਾਂ ਆਪਣੇ ਪਿਤਾ ਦੇ ਜਿਊਂਦੇ ਜੀਅ ਮੌਤ ਦਾ ਸਰਟੀਫਿਕੇਟ ਬਣਵਾਇਆ ਤੇ ਫਿਰ ਬੈਂਕ ਕਰਮਚਾਰੀ ਰੂਪਰਾਨੀ ਦੀ ਮਦਦ ਨਾਲ ਬੀਮਾ ਪਾਲਿਸੀ ਦਾ ਦਾਅਵਾ ਕਰਕੇ 18 ਲੱਖ ਦੇ ਕਰੀਬ ਰਕਮ ਕੱਢਵਾ ਲਈ।
ਗੁਪਤ ਸੂਚਨਾ ਤੇ ਸ਼ੁਰੂ ਕੀਤੀ ਸੀ ਪੁਲਸ ਨੇ ਜਾਂਚ
ਪੰਜਾਬ ਪੁਲਸ ਨੂੰ ਉਕਤ ਘਟਨਾਕ੍ਰਮ ਸਬੰਧੀ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਕਿਸ ਤਰ੍ਹ੍ਹਾਂ ਇਕ ਨੌਜਵਾਨ ਪੁੱਤਰ ਨੇ ਆਪਣੇ ਪਿਤਾ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਵਾ ਕੇ ਬੀਮੇ ਦੇ ਪੈਸੇ ਬੈਂਕ ਕਰਮਚਾਨ ਦੀ ਮਦਦ ਨਾਲ ਕੱਢਵਾ ਲਏ ਹਨ । ਜਿਸ ਤੇ ਜਦੋਂ ਪੁਲਸ ਨੇ ਦੋਹਾਂ ਨੂੰ ਉਕਤ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਰੰਗੇ ਹੱਥੀਂ ਪਕੜ ਲਿਆ ਤੇ ਦੋਹਾਂ ਵਿਰੁੱਧ ਧੂਰੀ ਥਾਣੇ ਵਿਚ ਧੋਖਾਧੜੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ ।