ਚੰਡੀਗੜ੍ਹ, 26 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭੂਤਪੂਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਤੀਖਾ ਹਮਲਾ ਕਰਦਿਆਂ ਕਿਹਾ ਕਿ “ਕੈਪਟਨ ਸਾਹਿਬ, ਅੱਜ ਤੁਹਾਨੂੰ ਨਸ਼ਾ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਰਹੀ ਹੈ। ਪਰ ਜਦੋਂ ਤੁਹਾਡੇ ਰਾਜ ਵਿੱਚ ਥੋੜਾ ਤੇ ਤੁਹਾਡਾ ਭਤਿਜਾ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਦੀ ਭੇਂਟ ਚੜਾ ਰਿਹਾ ਸੀ, ਤਾਂ ਤੁਸੀਂ ਮਹਫ਼ਿਲਾਂ ਵਿੱਚ ਬੈਠੇ ਹੋਏ ਸੀ।”
ਮੁੱਖ ਮੰਤਰੀ ਮਾਨ ਨੇ ਕਿਹਾ ਕਿ “ਹੁਣ ਪੰਜਾਬ ਦੇ ਲੋਕ ਤੁਹਾਡੇ ਤੇ ਤੁਹਾਡੇ ਵਰਗਿਆਂ ਦੇ ਦੁਹਰੇ ਚਿਹਰੇ ਨੂੰ ਪਛਾਣ ਚੁੱਕੇ ਹਨ, ਭਾਵੇਂ ਇਸ ਸੱਚਾਈ ਨੂੰ ਸਮਝਣ ਵਿੱਚ ਕਾਫ਼ੀ ਕੁਝ ਗੁਆਉਣਾ ਪਿਆ।”
ਉਨ੍ਹਾਂ ਕਿਹਾ ਕਿ ਕੈਪਟਨ ਦੀ ਬੀ.ਜੇ.ਪੀ. ਵਲੋਂ ਦਿੱਤੀ ਗਈ ਬਿਆਨਬਾਜ਼ੀ ਨੂੰ ਹੁਣ ਪਾਰਟੀ ‘ਵਿਅਕਤੀਗਤ ਰਾਏ’ ਦੱਸ ਕੇ ਪਿੱਛੇ ਹਟੇਗੀ, ਪਰ ਇਹ ਸਵਾਲ ਬਾਕੀ ਰਹੇਗਾ ਕਿ ਜਦੋਂ ਕੈਪਟਨ ਨੇ ਗੁਟਕਾ ਸਾਹਿਬ ਦੀ ਕਸਮ ਖਾਈ ਸੀ, ਤਾਂ ਉਹ ਕਸਮ ਕਿੱਥੇ ਗਈ?
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮਾਫੀਆ ਦੇ ਖਿਲਾਫ ਜੰਗ ਜਾਰੀ ਰੱਖੇਗੀ ਤੇ ਕਿਸੇ ਵੀ ਸਿਆਸੀ ਦਬਾਅ ਜਾਂ ਲੋਬੀ ਦੇ ਅੱਗੇ ਨਹੀਂ ਝੁਕੇਗੀ।
