ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਖਿਲਾਫ ਇੱਕ ਵੱਡਾ ਬਿਆਨ ਦਿੱਤਾ ਹੈ। Truth Social ‘ਤੇ ਪੋਸਟ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਰੂਸ ਤੋਂ ਭਾਰੀ ਮਾਤਰਾ ਵਿੱਚ ਤੇਲ ਖਰੀਦ ਰਿਹਾ ਹੈ ਅਤੇ ਇਸ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਮੁਨਾਫਾ ਕਮਾਉਣ ਲਈ ਵੇਚ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਨੂੰ ਯੂਕਰੇਨ ’ਚ ਰੂਸ ਦੀ ਜੰਗ ਰਾਹੀਂ ਹੋ ਰਹੀ ਮੌਤਾਂ ਦੀ ਕੋਈ ਪਰਵਾਹ ਨਹੀਂ ਹੈ।
ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ:
“India is not only buying massive amounts of Russian Oil, they are then, for much of the Oil purchased, selling it on the Open Market for big profits. They don’t care how many people in Ukraine are being killed by the Russian War Machine. Because of this, I will be substantially raising the Tariff paid by India to the USA. Thank you for your attention to this matter!!!”
ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਰਨ, ਉਹ ਭਾਰਤ ਵੱਲੋਂ ਅਮਰੀਕਾ ਨੂੰ ਦਿੱਤੇ ਜਾਂਦੇ ਟੈਰਿਫ਼ ਨੂੰ ਵਧਾਉਣਗੇ। ਟਰੰਪ ਦੇ ਇਸ ਬਿਆਨ ਤੋਂ ਦੁਨੀਆ ਭਰ ‘ਚ ਚਰਚਾ ਛਿੜ ਗਈ ਹੈ, ਖ਼ਾਸ ਕਰਕੇ ਭਾਰਤ-ਅਮਰੀਕਾ ਵਪਾਰਕ ਸੰਬੰਧਾਂ ਨੂੰ ਲੈ ਕੇ।
ਹਾਲਾਂਕਿ ਭਾਰਤ ਨੇ ਪਹਿਲਾਂ ਵੀ ਕਿਹਾ ਹੈ ਕਿ ਰੂਸੀ ਤੇਲ ਦੀ ਖਰੀਦ ਦੌਲਤ ਬਚਾਉਣ ਅਤੇ ਘਰੇਲੂ ਲਾਗਤਾਂ ਘਟਾਉਣ ਲਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਸਰਕਾਰ ਟਰੰਪ ਦੇ ਇਸ ਬਿਆਨ ਦਾ ਕੀ ਜਵਾਬ ਦਿੰਦੀ ਹੈ।