7 ਪੁਲਿਸ ਕਰਮੀ ਸਸਪੈਂਡ, ਡਮੀ ਬੰਬ ਦਾ ਪਤਾ ਨਾ ਲੱਗਣ ਤੋਂ ਬਾਅਦ…
ਨੈਸ਼ਨਲ ਟਾਈਮਜ਼ ਬਿਊਰੋ :- ਅਜ਼ਾਦੀ ਦਿਹਾੜੇ ਨੂੰ ਲੈ ਕੇ ਹੋ ਰਹੀਆਂ ਤਿਆਰੀਆਂ ਦੌਰਾਨ ਲਾਲ ਕਿਲ੍ਹੇ ਦੀ ਸੁਰੱਖਿਆ ਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਮੌਕ ਡਰਿੱਲ ਦੌਰਾਨ 7 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਿਹਨਾਂ ਡਮੀ ਬੰਬ ਦੀ ਪਹਚਾਣ ਨਹੀਂ ਕੀਤੀ।
ਸੂਤਰਾਂ ਮੁਤਾਬਕ, ਇਹ ਮੌਕ ਡਰਿੱਲ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਲਾਲ ਕਿਲ੍ਹੇ ਦੀ ਸੁਰੱਖਿਆ ਪ੍ਰਣਾਲੀ ਦੀ ਜਾਂਚ ਕਰਨ ਲਈ ਕੀਤੀ ਗਈ ਸੀ। ਸਪੈਸ਼ਲ ਟੀਮ ਸਿਵਲ ਵਰਦੀ ਪਹਿਨ ਕੇ ਡਮੀ ਬੰਬ ਨਾਲ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋਈ ਸੀ, ਪਰ ਮੌਕੇ ‘ਤੇ ਤਾਇਨਾਤ ਪੁਲਿਸ ਕਰਮੀ ਇਸ ਬੰਬ ਨੂੰ ਪਹਚਾਣ ਨਹੀਂ ਸਕੇ।
ਇਸ ਘਟਨਾ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ 7 ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਅਸਥਾਈ ਤੌਰ ‘ਤੇ ਸਸਪੈਂਡ ਕਰ ਦਿੱਤਾ ਹੈ। ਇਹ ਮਾਮਲਾ ਸੁਰੱਖਿਆ ਵਿੱਚ ਭਾਰੀ ਚੂਕ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਚਿੰਤਾ ਵਧਾ ਰਿਹਾ ਹੈ।
ਦਿੱਲੀ ਪੁਲਿਸ ਵੱਲੋਂ ਇਸ ਡਰਿੱਲ ਰਾਹੀਂ ਇਹ ਜਾਣਚੀ ਗਈ ਕਿ ਆਖਿਰਕਾਰ ਜ਼ਮੀਨੀ ਹਕੀਕਤ ਵਿੱਚ ਸੁਰੱਖਿਆ ਪ੍ਰਣਾਲੀ ਕਿੰਨੀ ਮਜ਼ਬੂਤ ਹੈ। ਪਰ ਨਤੀਜੇ ਚੌਂਕਾਉਣ ਵਾਲੇ ਰਹੇ। ਹੁਣ ਪੁਲਿਸ ਵੱਲੋਂ ਅੰਦਰੂਨੀ ਜਾਂਚ ਚਲਾਈ ਜਾ ਰਹੀ ਹੈ ਅਤੇ ਹੋਰ ਜਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।