ਅੰਮ੍ਰਿਤਸਰ ਵਿਖੇ ਏਅਰਪੋਰਟ ਦੇ ਬਾਹਰ ਵੱਡਾ ਹਾਦਸਾ! ਮਹਿਲਾ ਦੀ ਮੌਤ, ਪਿਆ ਚੀਕ-ਚਿਹਾੜਾ

ਅੰਮ੍ਰਿਤਸਰ – ਅੰਮ੍ਰਿਤਸਰ ਵਿਖੇ ਅੱਜ ਤੜਕਸਾਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੇ ਬਾਹਰ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਮਹਿਲਾ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹਵਾਈ ਅੱਡਾ ਰਾਜਾਸਾਂਸੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਲਾ ਰਹੀ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।

PunjabKesari

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪਲਟਦਿਆਂ ਸਾਰ ਹੀ ਪੂਰੀ ਤਰ੍ਹਾਂ ਨੁਕਸਾਨੀ ਗਈ। ਭਾਵੇਂ ਕਿ ਗੱਡੀ ਦੇ ਏਅਰਬੈਗ ਵੀ ਖੁੱਲ੍ਹੇ ਹੋਏ ਸਨ ਪਰ ਮਹਿਲਾ ਦੀ ਜਾਨ ਨਹੀਂ ਬਚ ਸਕੀ। ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਾਜਾਸਾਂਸੀ ਹਵਾਈ ਅੱਡੇ ਵਾਲੀ ਸਾਈਡ ਤੋਂ ਇਕ ਕਾਰ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਹੀ ਸੀ, ਜੋਕਿ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਵਿਚ ਸੀ।

PunjabKesari

PunjabKesari

ਉਨ੍ਹਾਂ ਦੱਸਿਆ ਕਿ ਅਚਾਨਕ ਹੀ ਕਾਰ ਚਾਲਕ ਮਹਿਲਾ ਦਾ ਸੰਤੁਲਨ ਵਿਗੜ ਗਿਆ ਅਤੇ ਇਕਦਮ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਜਿੱਥੇ ਕਾਰ ਪੂਰੀ ਤਰ੍ਹਾਂ ਡੈਮੇਜ ਹੋ ਗਈ, ਉੱਥੇ ਹੀ ਕਾਰ ਚਲਾ ਰਹੀ ਮਹਿਲਾ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿਚ ਮਹਿਲਾ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਸਵਾਰ ਸਨ, ਜੋ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ।  

PunjabKesari

By Gurpreet Singh

Leave a Reply

Your email address will not be published. Required fields are marked *