ਦੋ ਮਹਿਲਾ ਯੂ-ਟਿਊਬਰ ਗ੍ਰਿਫ਼ਤਾਰ, ਲੱਗੇ ਇਹ ਦੋਸ਼

ਮੇਰਠ – ਮੇਰਠ ਜ਼ਿਲ੍ਹੇ ਦੇ ਬ੍ਰਹਮਪੁਰੀ ਪੁਲਸ ਸਟੇਸ਼ਨ ਦੀ ਪੁਲਸ ਨੇ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ 2 ਮਹਿਲਾ ਯੂ-ਟਿਊਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸਰਕਲ ਅਫਸਰ ਸੌਮਿਆ ਅਸਥਾਨਾ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਵਿੱਚ ਖੱਟਾ ਰੋਡ ‘ਤੇ ਰਾਸ਼ਿਦ ਨਗਰ ਦੀ ਰਹਿਣ ਵਾਲੀ ਲਾਇਬਾ (22) ਅਤੇ ਮਾਧਵਪੁਰਮ ਅੰਬੇਡਕਰ ਨਗਰ ਦੀ ਰਹਿਣ ਵਾਲੀ ਮੀਨਾਕਸ਼ੀ (22) ਸ਼ਾਮਲ ਹਨ। ਦੋਵਾਂ ‘ਤੇ ਭਾਰਤੀ ਨਿਆਂ ਸੰਹਿਤਾ ਅਤੇ ਭਾਰਤੀ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੋਸਟ ਗ੍ਰੈਜੂਏਟ ਵਿਦਿਆਰਥਣ ਲਾਇਬਾ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੇ ਰਾਤ 3 ਵਜੇ ਡਰੋਨ ਉਡਾਉਣ ਵਾਲੇ ਚੋਰ ਨੂੰ ਫੜ ਲਿਆ ਹੈ। ਮੀਨਾਕਸ਼ੀ ਨੇ ਵੀ ਇੱਕ ਅਜਿਹਾ ਹੀ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸਨੇ ਕਥਿਤ ਡਰੋਨ ਚੋਰ ਬਾਰੇ ਦੱਸਿਆ ਸੀ। ਲਾਇਬਾ ਦੇ ਇੰਸਟਾਗ੍ਰਾਮ ‘ਤੇ 80 ਹਜ਼ਾਰ ਫਾਲੋਅਰ ਹਨ ਅਤੇ ਮੀਨਾਕਸ਼ੀ ਦੇ 70 ਹਜ਼ਾਰ ਫਾਲੋਅਰ ਹਨ। ਅਸਥਾਨਾ ਨੇ ਕਿਹਾ ਕਿ ਦੋਵਾਂ ਮਹਿਲਾ ਯੂ-ਟਿਊਬਰਾਂ ਵੱਲੋਂ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਸੀ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

By Rajeev Sharma

Leave a Reply

Your email address will not be published. Required fields are marked *