ਨੈਸ਼ਨਲ ਟਾਈਮਜ਼ ਬਿਊਰੋ :- ਟੋਲ ਟੈਕਸ ਨੂੰ ਲੈ ਕੇ ਕੇਰਲ ਹਾਈਕੋਰਟ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਹਾਈਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਜਦੋਂ ਤੱਕ ਕਿਸੇ ਹਾਈਵੇਅ ਦੀ ਸਥਿਤੀ ਸੁਰੱਖਿਅਤ ਅਤੇ ਯੋਗ ਨਹੀਂ ਹੁੰਦੀ, ਤਦ ਤੱਕ ਉੱਥੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ।
ਇਹ ਫੈਸਲਾ ਕੇਰਲ ਦੇ ਇੱਕ ਨੈਸ਼ਨਲ ਹਾਈਵੇ ਦੇ ਸੰਦਰਭ ਵਿੱਚ ਆਇਆ, ਜਿਸ ਦੀ ਰੱਖ-ਰਖਾਅ ਢਿਲ੍ਹੀ ਹੋਣ ਕਾਰਨ ਲੋਕਾਂ ਨੂੰ ਭਾਰੀ ਟ੍ਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੂੰ ਚਾਰ ਹਫ਼ਤਿਆਂ ਲਈ ਟੋਲ ਟੈਕਸ ਸਸਪੈਂਡ ਰੱਖਣ ਦੀ ਹਦਾਇਤ ਦਿੱਤੀ ਹੈ।
ਇਹ ਫੈਸਲਾ ਟੋਲ ਟੈਕਸ ਵਸੂਲੀ ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਲੋਕਾਂ ਤੋਂ ਟੋਲ ਉਸੇ ਵੇਲੇ ਲਿਆ ਜਾਵੇ ਜਦੋਂ ਉਨ੍ਹਾਂ ਨੂੰ ਸਹੀ ਅਤੇ ਸੁਰੱਖਿਅਤ ਸੜਕ ਮੁਹੱਈਆ ਹੋਵੇ।