ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਨੂੰ ਪਰੇਸ਼ਾਨ ਕਰ ਸਕਦੀਆਂ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਫਿਰੋਜ਼ਪੁਰ ਦੇ ਸਤਲੁਜ ਦੇ ਨਾਲ ਵਸੇ ਹੋਏ ਕਰੀਬ 50 ਪਿੰਡਾਂ ਵਿੱਚ ਹੜ੍ਹਾਂ ਜਿਹੀ ਸਥਿਤੀ ਬਣੀ ਹੋਈ ਹੈ ਅਤੇ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਦੇ ਆਲੇ ਦੁਆਲੇ ਹੜ੍ਹਾਂ ਦਾ ਪਾਣੀ ਭਰਿਆ ਹੋਇਆ ਹੈ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਹੁਣ ਅਸਤ ਵਿਅਸਤ ਹੋਈ ਪਈ ਹੈ ਅਤੇ ਇਨ੍ਹਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਹੜ੍ਹ ਦੇ ਪਾਣੀ ਦਾ ਸਤਲੁਜ ਵਿੱਚ ਵਾਪਸ ਜਾਣ ਮਗਰੋਂ ਹੋਰ ਪ੍ਰਕੋਪ ਪੈਦਾ ਹੋ ਜਾਂਦਾ ਹੈ। ਜਦੋਂ ਥੋੜ੍ਹਾ ਥੋੜ੍ਹਾ ਪਾਣੀ ਗਲੀਆਂ ਨਾਲੀਆਂ ਅਤੇ ਫਸਲਾਂ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਤਾਂ ਉਸ ਤੋਂ ਮਗਰੋਂ ਉਸ ਜਗ੍ਹਾਂ ਉਤੇ ਮੱਛਰ ਪੈਦਾ ਹੋ ਜਾਂਦਾ ਹੈ।

ਇਹ ਮੱਛਰ ਦਾ ਲਾਰਵਾ ਉਸ ਪਾਣੀ ਵਿੱਚ ਜਮ੍ਹਾਂ ਹੁੰਦਾ ਹੈ ਹੋ ਕਾਫੀ ਸਮਾ ਓਥੇ ਰੁਕਿਆ ਰਹਿੰਦਾ ਹੈ। ਇਨ੍ਹਾਂ ਮੱਛਰਾਂ ਦੇ ਕਾਰਨ ਲੋਕਾਂ ਨੂੰ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀਆਂ ਇਸ ਇਲਾਕੇ ਦੇ ਲੋਕਾਂ ਲਈ ਹੋਰ ਵੱਡੀ ਮੁਸੀਬਤ ਪੈਦਾ ਹੋ ਜਾਂਦੀ ਹੈ ਤੇ ਕਈ ਲੋਕਾਂ ਨੂੰ ਤਾਂ ਇ੍ਹਾਂ ਭਿਆਨਕ ਬਿਮਾਰੀਆਂ ਨਾਲ ਜਾਨ ਵੀ ਗੁਆਉਣੀ ਪਈ ਚੁੱਕੀ ਹੈ।

ਇਹੋ ਜਿਹੀ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਿਹਤ ਵਿਭਾਗ ਨੇ ਪਹਿਲਾਂ ਹੀ ਆਪਣੀ ਕਮਰਕਸ ਲਈ ਹੈ ਤੇ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਹਨ। ਇਸ ਦਾ ਦਾਅਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹਣਾ ਅਤੇ ਬਾਰਿਸ਼ਾਂ ਦੇ ਪਾਣੀ ਦਾ ਜਗ੍ਹਾ-ਜਗ੍ਹਾ ਖੜ੍ਹਾ ਹੋਣ ਜਾਣ ਕਾਰਨ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਨੂੰ ਲੈ ਕੇ ਸਿਹਤ ਵਿਭਾਗ ਪੰਜਾਬ ਪਹਿਲਾਂ ਹੀ ਪੂਰੀ ਤਰ੍ਹਾਂ ਆਪਣੀ ਤਿਆਰੀ ਕਰ ਚੁੱਕਿਆ ਹੈ।

ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਤਲੁਜ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਜਦ ਇਹ ਦਰਿਆ ਦਾ ਪਾਣੀ ਚਲਾ ਜਾਵੇਗਾ ਤਾਂ ਕਈਆਂ ਜਗ੍ਹਾ ਉਤੇ ਇਹ ਪਾਣੀ ਨੀਵੇਂ ਇਲਾਕਿਆਂ ਵਿੱਚ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਮੱਛਰ ਪੈਦਾ ਹੋ ਜਾਂਦਾ ਤੇ ਇਸ ਮੱਛਰ ਦੇ ਲਾਰਵੇ ਨਾਲ ਕਈ ਲੋਕਾਂ ਨੂੰ ਡੇਂਗੂ ਦੇ ਮਲੇਰੀਆ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ।

ਇਸ ਤੋਂ ਬਚਾ ਰੱਖਣ ਦੇ ਲਈ ਬਰਸਾਤ ਦੇ ਖੜ੍ਹੇ ਹੋਏ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਵੱਲੋਂ ਜਗ੍ਹਾ ਜਗ੍ਹਾ ਐਂਟੀ ਲਾਰਵਾ ਸਪਰੇ ਕਰਵਾਈ ਜਾ ਰਹੀ ਹੈ ਅਤੇ ਜ਼ਰੂਰਤ ਅਨੁਸਾਰ ਇਲਾਕਿਆਂ ਵਿੱਚ ਸਪਰੇਅ ਦੇ ਨਾਲ ਨਾਲ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਬਰਸਾਤ ਹੋਣ ਕਾਰਨ ਫੋਗਿੰਗ ਦੇ ਕੰਮ ਵਿੱਚ ਥੋੜ੍ਹੀ ਢਿੱਲ ਆਈ ਹੈ ਪਰ ਜਿਵੇਂ ਹੀ ਬਾਰਿਸ਼ਾਂ ਰੁਕਦੀਆਂ ਹਨ ਫੋਗਿੰਗ ਵੀ ਪੂਰਨ ਤੌਰ ਉਤੇ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਸਾਰੇ ਪਿੰਡਾਂ ਵਿੱਚ ਲਗਾ ਦਿੱਤੀਆਂ ਗਈਆਂ ਹਨ ਜਿਨਾਂ ਲੋਕਾਂ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਉਨ੍ਹਾਂ ਦਾ ਤੁਰੰਤ ਇਲਾਜ ਕੀਤਾ ਜਾ ਰਿਹਾ ਹੈ ਤੇ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਪੂਰਾ ਸਟੋਕ ਕਰ ਲਿਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *