ਦੀਨਾਨਗਰ, (ਗੁਰਪ੍ਰੀਤ ਸਿੰਘ): ਰਾਵੀ ਦਰਿਆ ਵਿੱਚ ਲਗਾਤਾਰ ਪਾਣੀ ਵਧਣ ਕਾਰਨ ਕਰੀਬ ਰਾਵੀ ਦਰਿਆ ਤੋਂ ਛੇ ਕਿਲੋਮੀਟਰ ਦੂਰੀ ਤੇ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ।
ਇਸ ਪਾਣੀ ਦੇ ਪੱਧਰ ਵਧਣ ਕਾਰਨ ਜਿੱਥੇ ਪਿੰਡ ਜੀਵਨ ਚੱਕ, ਬੁਗਨਾ, ਗੰਜੀ ਸਮੇਤ 66 ਕੇਵੀ ਬਿਜਲੀ ਘਰ ਗਾਲਹੜੀ ਇਸ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਉਸ ਕਾਰਨ 66 ਕੇਵੀ ਬਿਜਲੀ ਘਰ ਦੀ ਸਪਲਾਈ ਬਿਲਕੁਲ ਬੰਦ ਕਰ ਦਿੱਤੀ ਗਈ ਆ ਅਤੇ ਇੱਥੇ ਚੱਲਣ ਵਾਲੇ ਵੱਖ-ਵੱਖ ਫੀਡਰਾ ਤੋਂ ਕਰੀਬ 50 ਪਿੰਡਾਂ ਦੀ ਸਪਲਾਈ ਬਿਲਕੁਲ ਗੁੱਲ ਹੋ ਗਈ ਆ ਜਿਸ ਕਾਰਨ ਲੋਕਾਂ ਨੂੰ ਅੱਜ ਹਨੇਰੇ ਵਿੱਚ ਹੀ ਰਾਤ ਗੁਜ਼ਾਰਨ ਲਈ ਮਜਬੂਰ ਹੋਣਾ ਪਏਗਾ।
ਉਧਰ ਗੱਲ ਕੀਤੀ ਜਾਵੇ ਤਾਂ ਰਾਵੀ ਦਾ ਪਾਣੀ ਪੱਧਰ ਬਿਲਕੁਲ ਘੱਟਣ ਦੀ ਬਜਾਏ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਰਾਤ ਜਾਕੇ ਕੱਟਣ ਦੀ ਸਲਾਹ ਬਣਾਈ ਜਾ ਰਹੀ ਹੈ ਕਿਉਂਕਿ ਪਾਣੀ ਦਾ ਪੱਧਰ ਕਿਸੇ ਵੇਲੇ ਵੀ ਵੱਧ ਸਕਦਾ ਹੈ।
ਕੁਝ ਪਿੰਡਾਂ ਅੰਦਰ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਪਰੇਸ਼ਾਨ ਹੋਣਾ ਪੈ ਰਿਹਾ ਹੈ।
