ਪੰਜਾਬ, 9 ਸਤੰਬਰ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪੰਜਾਬ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਹੜ੍ਹਾਂ ਕਾਰਨ ਪੈਂਦੇ ਵੱਡੇ ਪੱਧਰ ਦੇ ਨੁਕਸਾਨ ਨੂੰ ਵੇਖਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਸ ਕਠਿਨ ਸਮੇਂ ਵਿੱਚ ਅਕੇਲਾ ਨਹੀਂ ਛੱਡੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਸਰਵੇਖਣ ਦੌਰਾਨ ਡੁੱਬੇ ਪਿੰਡਾਂ, ਟੁੱਟੀਆਂ ਸੜਕਾਂ, ਖਰਾਬ ਹੋਈਆਂ ਫਸਲਾਂ ਅਤੇ ਪ੍ਰਭਾਵਿਤ ਘਰਾਂ ਦਾ ਅੰਦਾਜ਼ਾ ਲਗਾਇਆ। ਸਰਵੇਖਣ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਾਹਤ ਕਾਰਜਾਂ ਬਾਰੇ ਚਰਚਾ ਕੀਤੀ।
ਮੋਦੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਰਾਹਤ ਸਮੱਗਰੀ, ਸਾਫ਼ ਪੀਣਯੋਗ ਪਾਣੀ, ਦਵਾਈਆਂ ਅਤੇ ਅਸਥਾਈ ਰਿਹਾਇਸ਼ ਦੀ ਪੂਰੀ ਵਵਸਥਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਖੇਤਾਂ ਅਤੇ ਬੁਨਿਆਦੀ ਢਾਂਚੇ (ਸੜਕਾਂ, ਪੁਲਾਂ ਅਤੇ ਬਿਜਲੀ ਸਪਲਾਈ) ਦੀ ਮੁੜ ਤਾਮੀਰ ਲਈ ਖਾਸ ਯੋਜਨਾ ਤਿਆਰ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਲੋਕਾਂ ਨੂੰ ਯਕੀਨ ਦਵਾਇਆ ਕਿ ਕੇਂਦਰ ਵੱਲੋਂ ਵਿੱਤੀ ਸਹਾਇਤਾ ਪੈਕੇਜ ਜਲਦ ਹੀ ਜਾਰੀ ਕੀਤਾ ਜਾਵੇਗਾ, ਜਿਸ ਨਾਲ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਨਾਰਮਲ ਹਾਲਾਤ ਬਣਾਏ ਜਾ ਸਕਣ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਕਟ ਦੀ ਇਸ ਘੜੀ ਵਿੱਚ ਹੌਸਲਾ ਨਾ ਹਾਰਣ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਵਧਾਨੀ ਵਰਤਣ। ਮੋਦੀ ਨੇ ਕਿਹਾ ਕਿ ਜਨ ਸੇਵਕਾਂ, ਸਮਾਜ ਸੇਵੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਹਿਯੋਗ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਜਲਦੀ ਮੁੜ ਪੱਟਰੀ ‘ਤੇ ਲਿਆਂਦਾ ਜਾਵੇਗਾ।
