ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ’ਚ ਹੋਈ ਅਨਾਊਂਸਮੈਂਟ! ਪਿੰਡ ਵਾਸੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਲੋਹੀਆਂ – ਲੋਹੀਆਂ ਵਿਖੇ ਮੰਡ ਇਲਾਕੇ ਦੇ ਪਿੰਡ ਦੀ ਪੰਚਾਇਤ ਚੱਕ ਪਿਪਲੀ ਨੇ ਸਰਪੰਚ ਗੁਰਦੇਵ ਸਿੰਘ ਦੀ ਅਗਵਾਈ ’ਚ ਇਕ ਜਨਰਲ ਹਾਊਸ ਰਾਹੀਂ ਨਸ਼ੇ ਖ਼ਰੀਦਣ ਅਤੇ ਵੇਚਣ ਵਾਲਿਆਂ ਨੂੰ ਇਕ ਮਤਾ ਪਾਸ ਕਰਕੇ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ’ਚ ਕੁਝ ਨਸ਼ੇੜੀ ਨਸ਼ਾ ਵੇਚਣਗੇ ਜਾਂ ਕਰਨਗੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਕੇ ਪਿੰਡ ਦੀ ਪੰਚਾਇਤ ਨੇ ਜਨਰਲ ਹਾਊਸ ’ਚ ਪਿੰਡ ਦੇ ਕੁਝ ਨਸ਼ਾ ਸਮੱਗਲਰਾਂ ਦੇ ਵਿਸ਼ੇਸ਼ ਨਾਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਵਿਰੁੱਧ ਸਖ਼ਤ ਐਕਸ਼ਨ ਲੈਣ ਦਾ ਫ਼ੈਸਲਾ ਵੀ ਲਿਆ ਗਿਆ ਜਦਕਿ ਇਸ ਤੋਂ ਪਹਿਲਾਂ ਨਸ਼ਾ ਸਮੱਗਲਰਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਅਨਾਊਸਮੈਂਟ ਰਾਹੀਂ ਵੀ ਸਖ਼ਤ ਸਜ਼ਾ ਦੇਣ ਦਾ ਐਲਾਨ ਕੀਤਾ ਗਿਆ।

ਪੰਚਾਇਤ ਦੇ ਇਸ ਜਨਰਲ ਹਾਊਸ ’ਚ ਪੰਚ ਦਲਜੀਤ ਕੌਰ, ਰਣਜੀਤ ਸਿੰਘ, ਸੋਨੂੰ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ, ਸੋਨਾ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਹਰਦੇਵ ਸਿੰਘ, ਬਿਸ਼ੰਬਰ ਸਿੰਘ, ਪਰਮਿੰਦਰ ਸਿੰਘ, ਸਾਜਨ ਸਿੰਘ, ਗਗਨਦੀਪ ਸਿੰਘ ਤੇ ਹੋਰ ਪਿੰਡ ਵਾਸੀ ਤੇ ਪੰਚਾਇਤ ਮੈਂਬਰ ਮੌਜੂਦ ਸਨ। 

By Gurpreet Singh

Leave a Reply

Your email address will not be published. Required fields are marked *