ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਕੁਝ ਦਿਨਾਂ ਤੋਂ ਰੋਲਾ ਚਲ ਰਿਹਾ ਹੈ ਕਿ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਿੱਜੀ ਤੌਰ ਤੇ 126 ਕਰੋੜ ਦੀ ਜਾਇਦਾਦ ਦੀ ਖਰੀਦਦਾਰੀ ਕੀਤੀ ਗਈ ਹੈ ਤੇ ਬਹੁਤ ਸਾਰੇ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਇਸ ਉੱਤੇ ਦੇ ਰਹੇ ਹਨ ਤੇ ਕਾਫੀ ਅਫਵਾਹਾਂ ਵੀ ਫੈਲਾ ਰਹੇ ਹਨ ਤੇ ਗ਼ਲਤ ਜਾਣਕਾਰੀ ਦੇਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਉੱਤੋਂ ਸਾਡੇ ਵੱਲੋਂ ਪੁੱਖਤਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ।
ਕੀ ਵਾਕੇ ਹੀ ਡੇਰਾ ਮੁੱਖੀ ਵੱਲੋਂ ਜਾਇਦਾਦ ਖਰੀਦੀ ਗਈ
ਚੰਡੀਗੜ੍ਹ ਦੇ ਸੈਕਟਰ 9-A ਵਿੱਚ ₹126 ਕਰੋੜ ਦੀ ਜਾਇਦਾਦ ਦੀ ਖਰੀਦਦਾਰੀ ਦੀ ਰਜਿਸਟਰਡ ਸੇਲ ਡੀਡ 1ਅਗਸਤ,2025 ਨੂੰ ਹੋਈ ਸੀ। ਰਜਿਸਟਰੀ ਦਸਤਾਵੇਜ਼ਾਂ ਦੇ ਅਨੁਸਾਰ, ਇਹ ਬੰਗਲਾ 4,247 ਵਰਗ ਗੱਜ ਵਿੱਚ ਫੈਲਿਆ ਹੋਇਆ ਹੈ। ਪਰ ਗੌਰਤਲਬ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਇਹ ਨਿੱਜੀ ਜਾਇਦਾਦ ਨਹੀਂ ਮੰਨੀ ਜਾ ਸਕਦੀ।
ਇਹ ਜਾਇਦਾਦ “ਮਹਾਰਾਜ ਜਗਤ ਸਿੰਘ ਮੈਡੀਕਲ ਰੀਲੀਫ ਸੋਸਾਇਟੀ” ਨੇ ਖਰੀਦੀ ਹੈ। ਇਸ ਸੋਸਾਇਟੀ ਦਾ ਪਤਾ ਡੇਰਾ ਬਾਬਾ ਜੈਮਲ ਸਿੰਘ, ਬਿਆਸ (Radha Swami Beas) ਦਿੱਤਾ ਗਿਆ ਹੈ। ਜਿਥੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਾਇਦਾਦ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਨਿੱਜੀ ਮਾਲਕਾਨਾ ਹੱਕ ਨਹੀਂ, ਸਗੋਂ ਸੋਸਾਇਟੀ ਦੀ ਮਲਕੀਅਤ ਹੈ, ਜੋ ਸਮਾਜਿਕ ਫਾਇਦੇ ਲਈ ਕੰਮ ਕਰਦੀ ਹੈ।
ਹਾਲਾਂਕਿ, ਇਸ ਖਰੀਦਦਾਰੀ ਦੇ ਮਕਸਦ ਬਾਰੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ, ਪਰ ਅਮੂਮਨ ਇਸ ਤਰ੍ਹਾਂ ਦੀਆਂ ਜਾਇਦਾਦਾਂ ਚੈਰੀਟੇਬਲ ਜਾਂ ਮੈਡੀਕਲ ਉਦੇਸ਼ਾਂ ਲਈ ਹੀ ਵਰਤੀਆਂ ਜਾਂਦੀਆਂ ਹਨ।
