ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਵਾਹਨਾਂ ਦੇ ਥਾਣਿਆਂ ਵਿੱਚ ਪਏ ਡੱਠੇ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਥਾਣਿਆਂ ਚੋਂ ਹਟਾਉਣ ਲਈ ਨਵੀਂ ਪਾਲਿਸੀ ਲਿਆਈ ਜਾ ਰਹੀ ਹੈ। ਇਹ ਪਾਲਿਸੀ 424 ਥਾਣਿਆਂ ਵਿੱਚ ਲਾਗੂ ਕੀਤੀ ਜਾਵੇਗੀ, ਜਿੱਥੇ ਵੱਡੀ ਗਿਣਤੀ ਵਿੱਚ ਜ਼ਬਤ ਕੀਤੇ ਵਾਹਨ ਪਏ ਹੋਏ ਹਨ।
ਨਵੀਂ ਪਾਲਿਸੀ ਅਨੁਸਾਰ, ਡਿਸਪੋਜ਼ਲ ਤੋਂ ਪਹਿਲਾਂ ਵਾਹਨ ਮਾਲਕਾਂ ਨੂੰ ਦੋ ਮੌਕੇ ਦਿੱਤੇ ਜਾਣਗੇ। ਜ਼ਮਾਨਤ ਲਈ, ਪੁਲਿਸ ਕੇਸਾਂ ਨੂੰ ਲੋਕ ਅਦਾਲਤਾਂ ਵਿੱਚ ਭੇਜੇਗੀ। ਲੁਧਿਆਣਾ ਦੇ ਥਾਣਿਆਂ ਵਿੱਚ ਸਭ ਤੋਂ ਵੱਧ ਵਾਹਨ ਜ਼ਬਤ ਕੀਤੇ ਗਏ ਹਨ।
ਇਹ ਗੱਡੀਆਂ ਅਕਸਰ ਨਿਯਮਾਂ ਦੀ ਉਲੰਘਣਾ ਜਾਂ ਐਕਸੀਡੈਂਟ ਕੇਸਾਂ ਚ ਜ਼ਬਤ ਕੀਤੀਆਂ ਗਈਆਂ ਹਨ। ਮੌਜੂਦਾ ਕੀਮਤ ਦੇ ਮੁਕਾਬਲੇ ਵਿੱਚ ਜੁਰਮਾਨਾ ਕਾਫ਼ੀ ਵੱਧ ਹੋਣ ਕਾਰਨ ਬਹੁਤੇ ਮਾਲਕ ਵਾਹਨ ਛੁਡਾਉਂਦੇ ਨਹੀਂ। ਇਸ ਪਾਲਿਸੀ ਨਾਲ ਥਾਣਿਆਂ ਵਿੱਚ ਜ਼ਬਤ ਵਾਹਨਾਂ ਦਾ ਢੇਰ ਘਟੇਗਾ ਅਤੇ ਸੜਕਾਂ ‘ਤੇ ਵਾਹਨਾਂ ਦੀ ਵਿਵਸਥਾ ਸੁਧਰੇਗੀ।
